ਸ਼੍ਰੀ ਸਤੀ ਮਾਤਾ ਦਾ ਜਨਮ ਉਤਸਵ ਮਨਾਇਆ
ਮਾਡਲ ਹਾਊਸ ’ਚ ਸ੍ਰੀ ਸਤੀ ਮਾਤਾ ਜੀ ਦਾ ਜਨਮ ਉਤਸਵ ਮਨਾਇਆ
Publish Date: Fri, 23 Jan 2026 06:51 PM (IST)
Updated Date: Fri, 23 Jan 2026 06:52 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ਼੍ਰੀ ਸਤੀ ਮਾਤਾ ਮੰਦਿਰ ਸ਼ਕਤੀ ਮੰਦਿਰ ਸੁਧਾਰ ਸਭਾ ਮਾਡਲ ਹਾਊਸ ਬਸਤੀ ਸ਼ੇਖ ਰੋਡ ਵਿਖੇ ਸ਼੍ਰੀ ਸਤੀ ਮਾਤਾ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ਼ਮੂਲੀਅਤ ਕੀਤੀ, ਜਦਕਿ ਐਡਵੋਕੇਟ ਰਾਜ ਕੁਮਾਰ ਭੱਲਾ, ਧਾਰਮਿਕ ਉਤਸਵ ਕਮੇਟੀ ਦੇ ਪ੍ਰਧਾਨ ਹੇਮੰਤ ਸ਼ਰਮਾ ਅਤੇ ਐਡਵੋਕੇਟ ਸੁਰਿੰਦਰ ਮੋਹਨ ਭਗਤ, ਕੁਲਭੂਸ਼ਣ ਅਰੋੜਾ, ਕੇਐੱਲ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਕੇ ਮਾਂ ਸਤੀ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸੱਚੇ ਮਨ ਨਾਲ ਮਾਂ ਤੋਂ ਮੰਗੀ ਹਰ ਮੁਰਾਦ ਪੂਰੀ ਹੁੰਦੀ ਹੈ, ਅਤੇ ਸਤੀ ਮਾਤਾ ਦੇ ਦਰ ਤੋਂ ਕਦੇ ਕੋਈ ਖਾਲੀ ਹੱਥ ਵਾਪਸ ਨਹੀਂ ਗਿਆ। ਮਾਂ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੀ ਹੈ। ਇਸਤਰੀ ਸਤਿਸੰਗ ਸਭਾ ਵੱਲੋਂ ਮਾਂ ਦੁਰਗਾ ਸਤੁਤੀ ਦਾ ਪਾਠ ਵੀ ਕੀਤਾ ਗਿਆ, ਜਦਕਿ ਕੁਮਾਰ ਸੋਨੂੰ ਐਂਡ ਪਾਰਟੀ ਵੱਲੋਂ ਮਹਾਮਾਈ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਦੇ ਚੇਅਰਮੈਨ ਬਿਸ਼ਨ ਸਹੋਤਾ, ਪ੍ਰਧਾਨ ਰਿੰਕੂ ਭਗਤ, ਅਨੂਪ ਜੈਰਥ, ਵਿਨੋਦ ਭਗਤ, ਭਗਤ ਕਾਕਾ, ਹਰੀਸ਼ ਬੰਟੀ, ਸੁਰਿੰਦਰ ਕੁਮਾਰ, ਸੁਨੀਲ ਭਗਤ, ਸੋਨੂੰ, ਰਾਜ ਕੁਮਾਰ, ਅਨਿਲ ਭੂਸ਼ਣ ਜੈਰਥ, ਰਾਜਨ ਜੈਰਥ, ਪ੍ਰਿੰਸ ਭਗਤ, ਯਸ਼ਪਾਲ, ਸੰਜੇ ਅਰੋੜਾ, ਸੰਜੀਵ ਕੌਸ਼ਲ, ਸਵਰਨ ਸਿੰਘ ਪੰਡਤ, ਓਂਕਾਰ ਨਾਥ ਸ਼ੁਕਲਾ, ਕਪਿਲ ਖੱਤਰੀ, ਪ੍ਰੇਮ ਬੱਤਰਾ, ਚੰਦਰ ਮੋਹਨ, ਸੂਰਜ ਭਗਤ, ਅਸ਼ਵਨੀ ਭਗਤ, ਸੋਮਨਾਥ ਆਦਿ ਮੌਜੂਦ ਸਨ।