ਬਾਲਾ ਜੀ ਦੇ ਖ਼ੂਬਸਰੂਤ ਸਰੂਪਾਂ ਨੇ ਮੋਹਿਆ ਮਨ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Thu, 26 Mar 2026 11:30 PM (IST)
Updated Date: Thu, 26 Mar 2026 11:32 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ’ਚ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ਼੍ਰੀ ਬਜਰੰਗਬਲੀ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ, ਜਿਸ ’ਚ ਬਾਲਾਜੀ ਦੇ ਆਕਰਸ਼ਕ ਤੇ ਖੂਬਸੂਰਤ ਸਰੂਪਾਂ ਨੇ ਭਗਤਾਂ ਦਾ ਮਨ ਮੋਹ ਲਿਆ। ਸੁਸਾਇਟੀ ਵੱਲੋਂ ਇਸ ਸ਼ੋਭਾ ਯਾਤਰਾ ਵਿਚ ਕੁੱਲ 7 ਸਰੂਪਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਨ੍ਹਾਂ ’ਚ ਖਾਟੂ ਸ਼ਿਆਮ ਜੀ, ਭਗਵਾਨ ਸ਼੍ਰੀ ਕ੍ਰਿਸ਼ਨ, ਮਹਾਕਾਲ ਮਹਾਰਾਜ, ਹਨੂੰਮਾਨ ਜੀ ਤੇ ਮੇਹੰਦੀਪੁਰ ਬਾਲਾਜੀ ਦੇ ਰੂਪ ਸ਼ਾਮਲ ਸਨ।
ਇਹ ਸਰੂਪ ਦੇਖਣ ਲਈ ਵੱਡੀ ਗਿਣਤੀ ’ਚ ਭਗਤਾਂ ਨੇ ਹਾਜ਼ਰੀ ਭਰਪੂਰ ਕੀਤੀ ਤੇ ਪੂਰੇ ਮਾਰਗ ’ਤੇ ਜੈਕਾਰਿਆਂ ਦੀ ਗੂੰਜ ਸੁਣਾਈ ਦਿੱਤੀ। ਸ਼ੋਭਾ ਯਾਤਰਾ ਦੀ ਸ਼ੁਰੂਆਤ ਦੇਵੀ ਤਲਾਬ ਮੰਦਰ ਤੋਂ ਕੀਤੀ ਗਈ, ਜਿੱਥੇ ਸਾਰੇ ਸਰੂਪਾਂ ਨੂੰ ਵਿਧੀਵਤ ਰੂਪ ’ਚ ਰਵਾਨਾ ਕੀਤਾ ਗਿਆ। ਇਸ ਤੋਂ ਬਾਅਦ ਯਾਤਰਾ ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੋਂ ਹੁੰਦੀ ਹੋਈ ਗਈ। ਇਸ ਦੌਰਾਨ ਪ੍ਰਿੰਸ ਢੋਲ ਤਾਸ਼ਾ ਗਰੁੱਪ ਨੇ ਜੋਸ਼ੀਲੇ ਪ੍ਰਦਰਸ਼ਨ ਨਾਲ ਮਾਹੌਲ ਨੂੰ ਹੋਰ ਵੀ ਉਤਸ਼ਾਹ ਭਰਿਆ ਬਣਾ ਦਿੱਤਾ। ਢੋਲ-ਤਾਸ਼ਿਆਂ ਦੀ ਥਾਪ 'ਤੇ ਭਗਤ ਝੂਮ ਉਠੇ।
ਕਮੇਟੀ ਦੇ ਮੈਂਬਰਾਂ ਤੇ ਭਗਤਾਂ ਨੇ ਪੂਰੇ ਉਤਸ਼ਾਹ ਨਾਲ ਸ਼ੋਭਾ ਯਾਤਰਾ ’ਚ ਹਿੱਸਾ ਲਿਆ ਤੇ ਬਾਲਾਜੀ ਦੇ ਜੈਕਾਰੇ ਲਾਉਂਦੇ ਹੋਏ ਨ੍ਰਿਤ ਕੀਤਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਧਰੁਵ ਨਈਅਰ ਸਮੇਤ ਪਾਰਸ ਰਾਜਪਾਲ, ਰਿਸ਼ੀ ਰਾਜਪਾਲ, ਕੇਤਨ ਖੰਨਾ, ਵਾਸੂ ਬੇਰੀ, ਆਰੀਅਨ ਸ਼ਰਮਾ, ਅਭਿ ਰਾਜਪਾਲ, ਪਿਊਸ਼ ਨਈਅਰ, ਜਤਿਨ, ਉਦਯਾਂਸ਼ ਨਾਗਪਾਲ, ਕ੍ਰਿਸ਼ਨਾ ਰਾਜਪਾਲ, ਸ਼ੌਰਯ ਅਰੋੜਾ, ਦੇਵ ਅਰੋੜਾ, ਗੋਪੀ ਰਾਜਪੂਤ, ਪ੍ਰਤੀਕ ਘਈ, ਮੰਨਤ, ਪਿਊਸ਼ ਜਾਇਸਵਾਲ, ਪਾਰਸ ਸੇਠ, ਅਰਨਵ, ਕ੍ਰਿਸ਼ਨਾ ਗਾਂਧੀ ਤੇ ਲਕੀ ਸਮੇਤ ਕਈ ਹੋਰ ਭਕਤ ਮੌਜੂਦ ਰਹੇ। ਸਾਰੇ ਭਗਤਾਂ ਨੇ ਬਾਲਾਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।