- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈ ਜੈ ਗੋਵਿੰਦ ਗੋਵਿੰਦ ਗੋਪਾਲ ਹਰੀ ਭਜਨ ਨਾਲ ਭਗਤੀਮਈ ਹੋਇਆ ਮਾਹੌਲ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਸ਼੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ ਵੱਲੋਂ ਕਰਵਾਏ ਜਾ ਰਹੇ ਸੱਤ ਰੋਜ਼ਾ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਤੀਜੇ ਦਿਨ ਦੀ ਸ਼ੁਰੂਆਤ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਵੱਲੋਂ ਸ਼੍ਰੀ ਭਾਗਵਤ ਭਗਵਾਨ ਦੀ ਆਰਤੀ ਨਾਲ ਹੋਈ। ਇਸ ਉਪਰੰਤ ਸਾਰੇ ਹੀ ਭਗਤਾਂ ਨੇ ਮੱਥਾ ਟੇਕਿਆ ਤੇ ਭਗਵਾਨ ਦਾ ਆਸ਼ੀਰਵਾਦ ਲਿਆ। ਆਰਤੀ ਤੋਂ ਬਾਅਦ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਗੁਰੂ ਵੰਦਨਾ ਕੀਤੀ ਤੇ ਕਥਾ ਦੀ ਸ਼ੁਰੂਆਤ ’ਚ ਜੈ ਜੈ ਗੋਵਿੰਦ ਗੋਵੰਦਗੋਪਾਲਹਰੀ ਭਜਨ ਗਾਇਆ ਜਿਸ ਦੌਰਾਨ ਸਾਰਾ ਮਾਹੌਲ ਭਗਤੀਮਈ ਹੋ ਗਿਆ ਤੇ ਪੰਡਾਲ ’ਚ ਬੈਠੀ ਸੰਗਤ ਭਗਵਨ ਦੀ ਭਗਤੀ ਵਿਚ ਝੂਮਣ ਲੱਗ ਪਈ।
ਕਥਾ ਦੌਰਾਨ ਸਵਾਮੀ ਜੀਨੇ ਆਪਣੇ ਪ੍ਰਵਚਨਾਂ ’ਚ ਕਿਹਾ ਕਿ ਜੇਕਰ ਅਸੀ ਕੁਝਸਮਾਂ ਸਤਿਸੰਗਪਾ ਲਈਏ ਤਾਂ ਜੀਵਨ ਦਾ ਰਸਤਾ ਬਦਲ ਸਕਦਾ ਹੈ। ਨਹੀ ਤਾਂ ਕਾਲ ਤਾਂ ਹੈ ਹੀ ਜੋ ਆਪਣਾ ਕੰਮ ਸਮੇਂ ’ਤੇ ਕਰੇਗਾ। ਉਨਾਂ ਨੇ ਸੰਗਤ ਨੂੰ ਨਿਸ਼ਠਾ ਨਾਲ ਭਗਵਾਨ ਦੀ ਭਗਤੀ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅੱਜ ਕਲ ਅਸੀ ਭਗਤੀ ਵੀ ਘੜੀ ਦੇਖਕੇ ਕਰਦੇ ਹਾਂ ਪਰ ਇਕ ਦਿਨ ਐਸਾ ਆਵੇਗਾ ਕਿ ਇਹ ਘੜੀ ਚਲਦੀ ਰਹੇਗੀ ਪਰ ਜ਼ਿੰਦਗੀ ਦੀ ਘੜੀ ਬੰਦ ਹੋ ਜਾਵੇਗੀ। ਇਸ ਲਈ ਭਗਵਾਨ ਦੀ ਭਗਵਾਨ ਦੀ ਭਗਤੀ ਕਰੋ ਅਤੇ ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਜਪੋ। ਇਹ ਬੜੇ ਹੀ ਹੈਰਾਨੀ ਵਾਲੀ ਗੱਲ ਹੈ ਕਿ ਵਿਅਕਤੀ ਹੋਰ ਲੋਕਾਂ ਨੂੰ ਦੁਨੀਆਂ ਤੋਂ ਜਾਂਦੇ ਦੇਖ ਕੇ ਵੀ ਆਪਣੀ ਮੌਤ ਨੂੰ ਭੁੱਲ ਜਾਂਦਾ ਹੈ। ਇਨਸਾਨ ਨੂੰ ਕਦੇ ਵੀ ਭਗਵਾਨ ਤੇ ਮੌਤ ਨੂੰ ਨਹੀਂ ਭੁਲਣਾ ਚਾਹੀਦਾ।
ਕਥਾ ਦੌਰਾਨ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਸੰਗਤ ਨੂੰ ਭਗਤੀ ਤੇ ਆਤਮਿਕਤਾ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਦਿਲੋਂ ਨਿਕਲੀ ਸੱਚੀ ਪ੍ਰਾਰਥਨਾ ਬਿਨਾਂ ਕਿਸੇ ਦੇਰੀ ਦੇ ਸਿੱਧੀ ਪਰਮਾਤਮਾ ਤੱਕ ਪਹੁੰਚਦੀ ਹੈ। ਜੋ ਮਨੁੱਖ ਭਗਵਾਨ ਦੀ ਸ਼ਰਨ ’ਚ ਆ ਜਾਂਦੇ ਹਨ, ਉਹ ਕਿਸੇ ਤੋਂ ਨਹੀਂ ਡਰਦੇ। ਆਚਾਰਿਆ ਜੀ ਨੇ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਪ੍ਰਾਕਟ ਦਿਵਸ ਦੀ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਰਗਸ਼ੀਰਸ਼ ਸ਼ੁਕਲ ਪੰਚਮੀ ਦੇ ਦਿਨ ਸਵਾਮੀ ਜੀ ਦੀ ਤਾਨ ਨਾਲ ਸ਼ਿਆਮਾ-ਸ਼ਿਆਮ ਪ੍ਰਗਟ ਹੋਏ ਤੇ ਰਾਧਾ ਜੀ ਆਪਣੇ ਪ੍ਰਿਯਤਮ ’ਚ ਇਸ ਤਰ੍ਹਾਂ ਸਮਾ ਗਈਆਂ ਜਿਵੇਂ ਬੱਦਲ ’ਚ ਬਿਜਲੀ। ਇਸੇ ਕਰਕੇ ਯੁਗਲ ਸਰਕਾਰ ਦੀ ਸੰਯੁਕਤ ਛਵੀ ਬਾਂਕੇ ਬਿਹਾਰੀ ਦੇ ਰੂਪ ’ਚ ਪ੍ਰਗਟ ਹੋਈ ਤੇ ਇਹ ਦਿਨ ਵਿਹਾਰ ਪੰਚਮੀ ਵਜੋਂ ਪ੍ਰਸਿੱਧ ਹੋਇਆ। ਉਨ੍ਹਾਂ ਕਿਹਾ ਕਿ ਜਿਵੇਂ ਇਕ ਵਿਸ਼ਾਲ ਸਰੋਵਰ ਤੋਂ ਅਨੇਕਾਂ ਨਦੀਆਂ ਨਿਕਲਦੀਆਂ ਹਨ, ਉਸੇ ਤਰ੍ਹਾਂ ਸਤਨਿਧੀ ਭਗਵਾਨ ਸ਼੍ਰੀਹਰੀ ਦੇ ਅਨੇਕ ਦਿਵਿਆ ਅਵਤਾਰ ਹੋਏ ਹਨ। ਕਥਾ ਦੌਰਾਨ ਕਪਿਲ-ਦੇਵਹੂਤੀ ਸੰਵਾਦ, ਸਤੀ ਚਰਿੱਤਰ ਤੇ ਭਗਤ ਧਰੂਵ ਜੀ ਦੀ ਕਥਾ ਦਾ ਵੀ ਭਾਵਪੂਰਵਕ ਵਰਣਨ ਕੀਤਾ ਗਿਆ।
ਆਚਾਰਿਆ ਨੇ ਕਿਹਾ ਕਿ ਕੇਵਲ ਪੰਜ ਸਾਲ ਦੀ ਉਮਰ ’ਚ ਧਰੂਵ ਜੀ ਨੂੰ ਭਗਵਾਨ ਦੇ ਸਾਕਸ਼ਾਤ ਦਰਸ਼ਨ ਹੋਏ ਤੇ ਉਨ੍ਹਾਂ ਨੂੰ ਅਖੰਡ ਰਾਜ ਦੇ ਨਾਲ ਦਿਵਿਆ ਧਰੂਵ ਲੋਕ ਦੀ ਪ੍ਰਾਪਤੀ ਹੋਈ। ਉਨ੍ਹਾਂ ਸਤਿਸੰਗ, ਸੇਵਾ ਤੇ ਸਿਮਰਨ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਪ੍ਰਭੂ ਦੀ ਕਿਰਪਾ ਪ੍ਰਾਪਤ ਕਰਨ ਲਈ ਮਨੁੱਖ ਨੂੰ ਆਪਣੇ ਆਪ ਨੂੰ ਯੋਗ ਬਣਾਉਣਾ ਚਾਹੀਦਾ ਹੈ। ਕੁਸੰਗ ਤੋਂ ਦੂਰ ਰਹਿ ਕੇ ਸਦਕਰਮਾਂ 'ਤੇ ਅਡੋਲ ਰਹਿਣਾ ਹੀ ਮਨੁੱਖ ਨੂੰ ਉੱਤਮ ਬਣਾਉਂਦਾ ਹੈ। ਇਸ ਮੌਕੇ ਯਸ਼ਪਾਲ ਚੌਧਰੀ, ਅਭਿਸ਼ੇਕ ਚੌਧਰੀ, ਸੁਨੀਲ ਨਈਅਰ, ਉਮੇਸ਼ ਔਹਰੀ, ਸੰਦੀਪ ਮਲਿਕ, ਚੰਦਨ ਵਡੇਰਾ, ਬ੍ਰਿਜ ਮੋਹਨ ਚੱਢਾ, ਮਹੇਸ਼ ਮਖੀਜਾ, ਅੰਕੁਸ਼ ਜੁਨੇਜਾ, ਅਸ਼ਵਨੀ ਕੁਮਾਰ (ਆਸ਼ੂ), ਸੰਜੇ ਸਹਿਗਲ, ਹੇਮੰਤ ਥਾਪਰ, ਰਾਜਵੰਸ਼ ਮਲਹੋਤਰਾ, ਦੇਵਿੰਦਰ ਅਰੋੜਾ, ਰਿੰਕੂ ਮਲਹੋਤਰਾ, ਬਲਵਿੰਦਰ ਸ਼ਰਮਾ, ਵਿਜੇ ਸ਼ਰਮਾ, ਸੋਨੂੰ ਚੋਪੜਾ, ਸੁਮਿਤ ਗੋਇਲ, ਪੰਡਿਤ ਸ਼੍ਰੀ ਕਪਿਲ ਦੇਵ ਸ਼ਰਮਾ, ਸੰਦੀਪ ਕੁਮਾਰ, ਭੁਪਿੰਦਰ ਸਿੰਘ (ਬਿੱਲਾ), ਤਰੁਣ ਸਰੀਨ, ਜਤਿੰਦਰ ਸੋਨੂੰ, ਰਾਜੇਸ਼ ਬੀਗਾਮਲ, ਤਰਸੇਮ ਰਿੰਕੂ, ਅਰੁਣ ਮਲਹੋਤਰਾ, ਰਾਹੁਲ ਸ਼ਰਮਾ ਤੇ ਰਾਹੁਲ ਬਾਹਰੀ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।