ਬੱਲਾਂ ’ਚ ਗੁਰਦੁਆਰਾ ਬਾਬਾ ਭਾਗੋ ਜੀ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਬੱਲਾਂ ਵਿਖੇ ਗੁਰਦੁਆਰਾ ਬਾਬਾ ਭਾਗੋ ਜੀ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Sun, 27 Sep 2026 07:36 PM (IST)
Updated Date: Sun, 27 Sep 2026 07:39 PM (IST)
ਬੱਬੂ ਮਾਨ, ਹਰਜੀਤ ਹਰਮਨ, ਰਵਿੰਦਰ ਗਰੇਵਾਲ, ਪੰਮਾ ਡੂਮੇਵਾਲ ਤੇ ਮੀਤ ਗੁਰਮੀਤ ਨੇ ਧਾਰਮਿਕ ਗੀਤਾਂ ਰਾਹੀਂ ਹਾਜ਼ਰੀ ਲਵਾਈ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਜੀਟੀ ਰੋਡ ’ਤੇ ਸਥਿਤ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬਾਬਾ ਭਾਗੋ ਜੀ, ਬੱਲਾਂ ’ਚ ਗੁਰਦੁਆਰਾ ਬਾਬਾ ਭਾਗੋ ਜੀ ਵੈੱਲਫੇਅਰ ਟਰੱਸਟ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਜਸ ਸਰਵਣ ਕੀਤਾ। ਸਾਲਾਨਾ ਜੋੜ ਮੇਲੇ ਸਬੰਧੀ 24 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ। ਸ਼ਾਮ 6:30 ਵਜੇ ਭਾਈ ਸ਼ੁਭਦੀਪ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ 25 ਸਤੰਬਰ ਨੂੰ ਸ਼ਾਮ 6:30 ਤੋਂ 7:30 ਵਜੇ ਤੱਕ ਮੀਰੀ-ਪੀਰੀ ਖ਼ਾਲਸਾ ਜਥਾ, ਜਗਾਧਰੀ ਵਾਲੀਆਂ ਬੀਬੀਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। 26 ਸਤੰਬਰ ਨੂੰ ਮੇਲੇ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਏ ਗਏ। ਇਸ ਦੌਰਾਨ ਕੀਰਤਨੀ ਜਥਾ ਭਾਈ ਕੁਲਵਿੰਦਰ ਸਿੰਘ ਖਰੜ ਵਾਲਿਆਂ ਤੇ ਪੰਥ ਪ੍ਰਸਿੱਧ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਨੇ ਸ਼ਬਦ ਕੀਰਤਨ ਤੇ ਸਿੰਘਾਂ-ਸ਼ਹੀਦਾਂ ਦੀਆਂ ਵੀਰ-ਰਸੀ ਵਾਰਾਂ ਰਾਹੀਂ ਗੁਰੂ ਇਤਿਹਾਸ ਸਰਵਣ ਕਰਵਾਇਆ। ਇਸ ਉਪਰੰਤ ਦੁਪਹਿਰ ਸਮੇਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਹਰਜੀਤ ਹਰਮਨ, ਪੰਮਾ ਡੂਮੇਵਾਲ, ਮੀਤ ਗੁਰਮੀਤ ਤੇ ਰਵਿੰਦਰ ਗਰੇਵਾਲ ਨੇ ਧਾਰਮਿਕ ਗੀਤਾਂ ਰਾਹੀਂ ਹਾਜ਼ਰੀ ਲਵਾਈ। ਇਸ ਮੌਕੇ ਪ੍ਰਸਿੱਧ ਕਵੀ ਰਸ਼ਪਾਲ ਸਿੰਘ ਪਾਲ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਸਮਾਗਮ ਉਪਰੰਤ ਗੁਰਦੁਆਰਾ ਬਾਬਾ ਭਾਗੋ ਜੀ ਵੈੱਲਫੇਅਰ ਟਰੱਸਟ ਦੇ ਸਰਪ੍ਰਸਤ ਤੇ ਸਮਾਜ ਸੇਵੀ ਰਣਵੀਰ ਸਿੰਘ ਬੱਲ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ, ਪ੍ਰਧਾਨ ਸੁਰਿੰਦਰ ਸਿੰਘ ਬੱਲ, ਬੁੱਕਣ ਸਿੰਘ ਯੂਕੇ, ਮੱਖਣ ਸਿੰਘ ਯੂਕੇ, ਅਵਤਾਰ ਸਿੰਘ ਯੂਕੇ ਅਤੇ ਜਗਜੀਤ ਸਿੰਘ ਵੱਲੋਂ ਗਾਇਕ ਕਲਾਕਾਰਾਂ, ਕੀਰਤਨੀ ਤੇ ਢਾਡੀ ਜਥਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਸ਼ਾਹਕੋਟ ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸੇਵਾਮੁਕਤ ਐੱਸਐੱਸਪੀ ਰਜਿੰਦਰ ਸਿੰਘ, ਹਲਕਾ ਇੰਚਾਰਜ ਕਰਤਾਰਪੁਰ ਕਾਂਗਰਸ, ਅਸ਼ਵਨ ਭੱਲਾ ਯੂਥ ਕਾਂਗਰਸੀ ਆਗੂ ਸਮੇਤ ਹੋਰ ਸਿਆਸੀ ਤੇ ਸਮਾਜਿਕ ਆਗੂਆਂ ਨੇ ਵੀ ਗੁਰੂ ਘਰ ਨਤਮਸਤਕ ਹੋ ਕੇ ਹਾਜ਼ਰੀ ਲਵਾਈ। ਸਮਾਗਮ ਦੌਰਾਨ ਐੱਸਐੱਸਪੀ ਨਵਜੋਤ ਮਾਹਲ, ਡੀਐੱਸਪੀ ਨਰਿੰਦਰ ਸਿੰਘ ਔਜਲਾ, ਐੱਸਐੱਚਓ ਰਮਨਦੀਪ ਸਿੰਘ, ਐੱਸਐੱਚਓ ਬਲਵੀਰ ਸਿੰਘ, ਏਐੱਸਆਈ ਹਰਦੀਪ ਸਿੰਘ, ਚੌਕੀ ਇੰਚਾਰਜ ਕਿਸ਼ਨਗੜ੍ਹ, ਡਾਇਰੈਕਟਰ ਰਾਜ ਭਗਤ, ਹੈਪੀ ਹੋਠੀ ਯੂਕੇ, ਕਿਸਾਨ ਆਗੂ ਮੁਕੇਸ਼ ਚੰਦਰ, ਰਾਣੀ ਭੱਟੀ, ਸਾਬਕਾ ਸਰਪੰਚ ਰਜੇਸ਼ ਕੁਮਾਰ ਸਰਮਸਤਪੁਰ, ਨਿਰਵੈਰ ਸਿੰਘ ਕੰਗ, ਜੁਗਲ ਕਿਸ਼ੋਰ ਨੰਬਰਦਾਰ, ਹੈੱਡ ਗ੍ਰੰਥੀ ਬਾਬਾ ਲੱਖਾ ਸਿੰਘ ਡੇਰਾ ਕਾਲਾ ਬਾਹੀਆਂ, ਸਰਪੰਚ ਪਰਮਜੀਤ ਕੁਮਾਰ ਕਾਲਾ ਬਾਹੀਆ, ਪ੍ਰਿੰਸੀਪਲ ਚਰਨਾ ਰਾਮ, ਮਹਿੰਦਰ ਸਿੰਘ ਕਾਲਾ ਬਾਹੀਆ, ਲੈਹਿੰਬਰ ਸਿੰਘ, ਗੁਰਪਿਆਰ ਸਿੰਘ ਪੁਰਖਾ, ਬਾਬਾ ਬਲਵਿੰਦਰ ਸਿੰਘ, ਮੇਵਾ ਸਿੰਘ ਹੋਠੀ, ਨੰਬਰਦਾਰ ਅਮਰੀਕ ਸਿੰਘ, ਅਰਜਨ ਸਿੰਘ ਬਿੱਟੂ, ਮੋਨੂੰ ਭਾਰਗਵ, ਬਾਬਾ ਭੋਲਾ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪ੍ਰਸਿੱਧ ਐਂਕਰ ਬਲਦੇਵ ਰਾਹੀ ਤੇ ਰਾਹੁਲ ਲਹਿਰੀ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੌਰਾਨ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।