ਅਨੀਹਰ ’ਚ ਸਾਲਾਨਾ ਜੋੜ ਮੇਲਾ 17 ਤੋਂ ਸ਼ੁਰੂ
ਅਨੀਹਰ ’ਚ ਦਰਬਾਰ ਹਜ਼ਰਤ ਸਾਈ ਮੌਲੇ ਸ਼ਾਹ ਜੀ ਸਾਬਰੀ ਚਿਸ਼ਤੀ ਦਾ ਸਾਲਾਨਾ ਜੋੜ ਮੇਲਾ 17 ਫਰਵਰੀ ਤੋਂ ਸ਼ੁਰੂ
Publish Date: Sat, 14 Feb 2026 07:47 PM (IST)
Updated Date: Sun, 15 Feb 2026 04:12 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪਿੰਡ ਅਨੀਹਰ ਵਿਖੇ ਸਥਿਤ ਦਰਬਾਰ ਹਜ਼ਰਤ ਸਾਈ ਮੌਲੇ ਸ਼ਾਹ ਜੀ ਸਾਬਰੀ ਚਿਸ਼ਤੀ ਦਾ ਦੋ ਦਿਨਾਂ ਸਾਲਾਨਾ ਜੋੜ ਮੇਲਾ 17 ਤੇ 18 ਫਰਵਰੀ ਨੂੰ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਸਾਈ ਰਵੀ ਸ਼ਾਹ ਜੀ ਨੇ ਦੱਸਿਆ ਕਿ 17 ਫਰਵਰੀ ਨੂੰ ਚਿਰਾਗ ਤੇ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ। 18 ਫਰਵਰੀ ਨੂੰ ਸਵੇਰੇ 10 ਵਜੇ ਚਾਦਰ ਤੇ ਝੰਡੇ ਦੀ ਰਸਮ ਹੋਵੇਗੀ, ਜਿਸ ਤੋਂ ਬਾਅਦ ਧਾਰਮਿਕ ਸਟੇਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਕਵਾਲ ਤੇ ਨਕਾਲ ਦਾਤਾ ਜੀ ਦਾ ਗੁਣਗਾਨ ਕਰਨਗੇ। ਦੂਰ-ਦੂਰ ਤੋਂ ਆਉਣ ਵਾਲੀਆਂ ਸੰਗਤਾਂ ਦਰਬਾਰ ’ਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕਰਨਗੀਆਂ। ਸਮੂਹ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵੀ ਲਗਾਤਾਰ ਚੱਲੇਗਾ।