- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰਦੀ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸੁੱਚੀ ਪਿੰਡ ਵਿਖੇ ਵਿਰਦੀ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 40 ਪਿੰਡਾਂ ਤੋਂ ਪਹੁੰਚੀਆਂ ਵਿਰਦੀ ਗੋਤ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸੰਗਤਾਂ ਨੇ ਜਠੇਰਿਆਂ ਦੇ ਪਾਵਨ ਅਸਥਾਨ ’ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੀ ਸ਼ੁਰੂਆਤ 2 ਅਕਤੂਬਰ ਨੂੰ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦੇ ਅਖੰਡ ਪਾਠ ਨਾਲ ਹੋਈ। ਇਸ ਉਪਰੰਤ ਹਰਿ ਦਾ ਨਿਸ਼ਾਨ ਸਾਹਿਬ ਝੁਲਾਇਆ ਗਿਆ। 4 ਅਕਤੂਬਰ ਨੂੰ ਸ੍ਰੀ ਅੰਮ੍ਰਿਤਬਾਣੀ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਡੇਰਾ ਸ੍ਰੀ 108 ਸੰਤ ਬਾਬਾ ਬੰਨਾ ਰਾਮ ਮਹਾਰਾਜ ਜੀ, ਓਡਰਾ ਬੰਗਾਲੀਪੁਰ, ਦਸੂਹਾ ਦੇ ਗੱਦੀਨਸ਼ੀਨ ਸੰਤ ਜਸਪਾਲ ਸਿੰਘ ਨੇ ਸਤਿਸੰਗ ਰਾਹੀਂ ਸੰਗਤਾਂ ਨੂੰ ਗੁਰੂ-ਜਸ ਨਾਲ ਜੋੜਿਆ। ਵੱਖ-ਵੱਖ ਰਾਗੀ ਜਥਿਆਂ ਨੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਮੇਲੇ ਦੌਰਾਨ ਗਾਇਕ ਕਲਾਕਾਰਾਂ ਬਬਲੀ ਬਿਰਦੀ, ਸੋਨੀ ਸਾਗਰ, ਲਾਡੀ ਵਿਰਾਜ਼, ਜਸਵੀਰ ਸ਼ੀਰਾ ਤੇ ਅਜਮਲ ਬੱਲ ਨੇ ਧਾਰਮਿਕ ਸ਼ਬਦਾਂ ਰਾਹੀਂ ਹਾਜ਼ਰੀ ਲਗਵਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੂਟਾ ਮੰਡੀ, ਜਲੰਧਰ ਵਾਸੀ ਸੰਦੀਪ ਕੁਮਾਰ ਬਿਰਦੀ (ਕੈਨੇਡਾ) ਪਹੁੰਚੇ। ਵਿਰਦੀ ਜਠੇਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਇਆ ਰਾਮ ਬਿਰਦੀ, ਕੈਸ਼ੀਅਰ ਧਰਮਪਾਲ ਬਿਰਦੀ, ਚੇਅਰਮੈਨ ਬਲਜੀਤ ਬਿਰਦੀ, ਆਡੀਟਰ ਸੁਭਾਸ਼ ਬਿਰਦੀ, ਹਨੀ ਬਿਰਦੀ, ਦਿਆਲ ਬਿਰਦੀ, ਹਰਮੇਸ਼ ਬਿਰਦੀ, ਸੁਰਿੰਦਰ ਬਿਰਦੀ, ਐਡਵੋਕੇਟ ਵਿਜੈ ਬੱਧਣ ਤੇ ਜਰਨੈਲ ਮੇਹਟਾ ਸਮੇਤ ਪ੍ਰਬੰਧਕਾਂ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਰਜੀਤ ਕੁਮਾਰ ਬਿਰਦੀ ਨੇ ਨਿਭਾਈ।