- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਂਤੀ ਦੀ ਰਾਣੀ ਮਾਂ ਮਰੀਅਮ ਦਾ ਸਾਲਾਨਾ ਤਿਉਹਾਰ ਸ਼ਰਧਾਪੂਰਵਕ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੇਂਟ ਮੇਰੀਜ਼ ਕੈਥੀਡਰਲ, ਮਰੀਅਮ ਧਾਮ, ਜਲੰਧਰ ਛਾਉਣੀ ਵਿਖੇ ਸ਼ਾਂਤੀ ਦੀ ਰਾਣੀ ਮਾਂ ਮਰੀਅਮ ਦਾ ਸਾਲਾਨਾ ਤਿਉਹਾਰ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਮਿਸਾ ਬਲਿਦਾਨ ਚੜ੍ਹਾਇਆ ਗਿਆ, ਜਿਸ ਦੀ ਅਗਵਾਈ ਜਲੰਧਰ ਡਾਇਓਸਿਸ ਦੇ ਮੁਖੀ ਬਿਸ਼ਪ ਜੋਸ ਸੇਬਾਸਟੀਅਨ ਨੇ ਕੀਤੀ। ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਮਾਪਿਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਹੈ, ਇਸਦੇ ਲਈ ਉਨ੍ਹਾਂ ਨੂੰ ਸਹੀ ਸੇਧ ਦੇਣਾ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਪ੍ਰਭੂ ਯਿਸੂ ਮਸੀਹ ਅੱਗੇ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਸਾਡੇ ਬੱਚਿਆਂ ਨੂੰ ਅਜਿਹੀ ਬੁਰਾਈਆਂ ਤੋਂ ਬਚਾ ਕੇ ਰੱਖੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਮਾਜ ਵਿਚ ਅਸ਼ਾਂਤੀ, ਵੈਰ-ਵਿਰੋਧ ਬਹੁਤ ਜ਼ਿਆਦਾ ਵਧ ਗਿਆ ਹੈ ਤੇ ਇਸ ਲਈ ਅਸੀਂ ਸਮਾਜ ਨੂੰ ਇਸ ਤੋਂ ਬਚਾਉਣ ਅਸੀਂ ਪ੍ਰਭੂ ਯਿਸੂ ਮਸੀਹ ਦੀ ਮਾਂ ਮਰੀਅਮ ਅੱਗੇ ਅਰਦਾਸ ਕਰਦੇ ਹਾਂ ਤਾਂ ਕਿ ਸਾਡੇ ਵਿਚ ਭਾਈਚਾਰਕ ਸਾਂਝ ਬਣੀ ਰਹੇ। ਇਸ ਮੌਕੇ ਸਵਰਗੀ ਮੌਨਸੀਨਿਯੌਰ ਐਲਬਨ ਸਵਾਰਬਰਿਕ ਤੇ ਬਿਸ਼ਪ ਸਿੰਮਫੋਰੀਅਨ ਕੀਪਰਥ ਨੂੰ ਵੀ ਯਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲਗਾਤਾਰ 9 ਦਿਨ ਚਰਚ ਵਿਚ ਨੋਵੀਨਾ ਪ੍ਰਾਰਥਨਾ ਤੇ ਕਨਵੈਨਸ਼ਨ ਕੀਤੀ ਗਈ, ਜਿਸ ਦੌਰਾਨ ਲੋਕਾਂ ਦੇ ਲਈ ਵਿਸ਼ੇਸ਼ ਪ੍ਰਾਰਥਾਨਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਦਰ ਪੀਟਰ ਹੰਸ, ਫਾ. ਸੈਮੂਏਲ, ਫਾ. ਰੌਬਿਨ ਆਜ਼ਾਦ, ਫਾਦਰ ਸੇਵੀਅਰ, ਫਾ. ਰੌਬਰਟ ਥਾਮਸ, ਫਾ. ਥਾਮਸ ਕੀਪਰਥ, ਫਾ. ਸਾਹਿਲ ਹੰਸ, ਸਾਬਕਾ ਸਰਪੰਚ ਸੂਰਜ ਮਸੀਹ ਫੁਲੜੀਵਾਲ ਰਵੀ ਮਸੀਹ ਫੁੱਲੜੀਵਾਲ, ਤਰਸੇਮ ਮਸੀਹ ਸਾਬਕਾ ਚੇਅਰਮੈਨ ਅਤੇ ਹੋਰ ਮਾਣਯੋਗ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।