- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਬੋਹੜ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ

ਵਰਿੰਦਰ ਲਵਲੀ, ਪੰਜਾਬੀ ਜਾਗਰਣ
ਕਰਤਾਰਪੁਰ : ਨਜ਼ਦੀਕੀ ਪਿੰਡ ਸਰਾਏ ਖਾਸ ਨੇੜੇ ਕੌਮੀ ਮਾਰਗ ਤੇ ਪੈਂਦੇ ਡੇਰਾ ਬਾਬਾ ਬੋਹੜ ਸ਼ਾਹ ਜੀ ਵਿਖੇ ਬਾਬਾ ਤਾਰਾ ਸਿੰਘ ਜੀ ਦੀ 29ਵੀਂ ਸਲਾਨਾ ਬਰਸੀ ਮੌਕੇ ਕਰਵਾਇਆ ਗਿਆ ਜੋੜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ। ਸਵੇਰ ਵੇਲੇ ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਗੁਰਦੀਪ ਸਿੰਘ ਦੀ ਦੇਖਰੇਖ ਹੇਠ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਬਾਬਾ ਜੀ ਦੇ ਅਸਥਾਨ ਤੇ ਚਾਦਰ ਪੋਸ਼ੀ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਖੁੱਲੇ ਪੰਡਾਲ 'ਚ ਕਈ ਨਾਮਵਰ ਗਾਇਕਾਂ ਜਿਨ੍ਹਾਂ 'ਚ ਦੁਰਗਾ ਰੰਗੀਲਾ, ਵਨੀਤ ਖਾਨ, ਮੁਕੇਸ਼ ਇਨਾਇਤ, ਦੀਪਕ ਹੰਸ ਆਦਿ ਨੇ ਸੂਫੀਆਨਾ ਗਾਇਕੀ ਰਾਹੀਂ ਦਾਤਾ ਜੀ ਦੇ ਦਰਬਾਰ ’ਤੇ ਹਾਜ਼ਰੀ ਲਵਾਈ। ਮੇਲੇ ਦੌਰਾਨ ਵਿਧਾਇਕ ਬਲਕਾਰ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਕਾਂਗਰਸ ਹਲਕਾ ਇੰਚਾਰਜ ਸੇਵਾ ਮੁਕਤ ਐੱਸਐੱਸਪੀ ਰਜਿੰਦਰ ਸਿੰਘ, ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਕੰਗ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਤਰੁਣ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਹਜ਼ਾਰਾਂ ਸੰਗਤਾਂ ਨੇ ਦਾਤਾ ਜੀ ਦੇ ਦਰਬਾਰ ਤੇ ਮੱਥਾ ਟੇਕ ਅਸ਼ੀਰਵਾਦ ਲਿਆ।
ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ, ਬਾਬਾ ਚਰਨਜੀਤ ਸਿੰਘ ਨੰਬਰਦਾਰ, ਸ਼ਿੰਗਾਰਾ ਸਿੰਘ, ਲਵਿਸ਼ ਅਗਰਵਾਲ, ਅਸ਼ਵਨੀ ਆਨੰਦ, ਭੁਪਿੰਦਰ ਸਿੰਘ, ਅੰਕੁਸ਼ ਭੱਲਾ, ਹਰਵਿੰਦਰ ਸਿੰਘ, ਐਡਵੋਕੇਟ ਨਵੀਨ ਜੈਨ, ਕੌਂਸਲਰ ਸ਼ਾਮ ਸੁੰਦਰਪਾਲ, ਸੀਨੀਅਰ ਆਪ ਆਗੂ ਜਸਵਿੰਦਰ ਬਬਲਾ, ਸਿਟੀ ਕਾਂਗਰਸ ਪ੍ਰਧਾਨ ਬਾਲ ਮੁਕੰਦ ਬਾਲੀ, ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ਰੇਨੂ ਸੇਠ, ਸ਼ਹਿਰੀ ਵਾਈਸ ਪ੍ਰਧਾਨ ਨਰੇਸ਼ ਗੋਰਾ, ਅਰਵਿੰਦ ਢੰਡਾ, ਸਰਬਜੀਤ ਬਾਵਾ, ਬਲਵਿੰਦਰ ਬੱਲ, ਅੰਬਾ ਕੁੱਦੋਵਾਲ ਆਦਿ ਮੌਜੂਦ ਸੀ।