- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਮਸ ਵਿਖੇ 51ਵੀਂ ਸਾਲਾਨਾ ਕਾਨਫਰੰਸ ਹੋਈ

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ
ਇੰਡੀਅਨ ਸਾਈਕਿਆਟ੍ਰਿਕ ਸੋਸਾਇਟੀ (ਆਈਪੀਐੱਸ)–ਨਾਰਥ ਜ਼ੋਨ 2026 ਦੀ 51ਵੀਂ ਸਾਲਾਨਾ ਕਾਨਫਰੰਸ 26-27 ਸਤੰਬਰ 2026 ਨੂੰ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ), ਜਲੰਧਰ ਵਿਖੇ ਕਰਵਾਈ। ਦੋ ਦਿਨਾਂ ਤੱਕ ਚੱਲੀ ਇਸ ਕਾਨਫਰੰਸ ’ਚ ਉੱਤਰੀ ਖੇਤਰ ਦੇ ਵੱਖ-ਵੱਖ ਹਿੱਸਿਆਂ ਤੋਂ 250 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ ਤੇ ਮਾਨਸਿਕ ਸਿਹਤ ਤੇ ਮਨੋਰੋਗ ਚਿਕਿਤਸਾ ਦੇ ਖੇਤਰ ’ਚ ਨਵੀਆਂ ਤਰੱਕੀਆਂ ’ਤੇ ਕੇਂਦਰਿਤ ਵੱਖ-ਵੱਖ ਵਿਗਿਆਨਕ ਸੈਸ਼ਨਾਂ ’ਚ ਸ਼ਿਰਕਤ ਕੀਤੀ। ਉਦਘਾਟਨੀ ਸਮਾਰੋਹ ’ਚ ਡਾ. ਅਰੁਣ ਮਰਵਾਲੇ, ਜਨਰਲ ਸਕੱਤਰ, ਇੰਡੀਅਨ ਸਾਈਕਿਆਟ੍ਰਿਕ ਸੋਸਾਇਟੀ, ਮੁੱਖ ਮਹਿਮਾਨ ਸਨ, ਜਦਕਿ ਡਾ. ਰਾਜੀਵ ਅਰੋੜਾ, ਡਾਇਰੈਕਟਰ ਪ੍ਰਿੰਸੀਪਲ, ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਵਿਸ਼ੇਸ਼ ਮਹਿਮਾਨ ਸਨ।
ਉਦਘਾਟਨੀ ਸਮਾਰੋਹ ’ਚ ਡਾ. ਰਾਜੇਸ਼ ਸਾਗਰ, ਪ੍ਰਧਾਨ, ਆਈਪੀਐੱਸ ਨਾਰਥ ਜ਼ੋਨ, ਡਾ. ਵੀਡੀ ਮੀਲ, ਉਪ-ਪ੍ਰਧਾਨ, ਆਈਪੀਐੱਸ ਨਾਰਥ ਜ਼ੋਨ, ਡਾ. ਸੰਦੀਪ ਗਰੋਵਰ, ਸੰਪਾਦਕ, ਆਈਪੀਐੱਸ ਨਾਰਥ ਜ਼ੋਨ ਡਾ. ਗੁਲਬਹਾਰ ਸਿੱਧੂ, ਚੇਅਰਪਰਸਨ, ਆਯੋਜਨ ਕਮੇਟੀ ਡਾ. ਦੀਪਾਲੀ ਗੁਲ, ਆਯੋਜਨ ਸਕੱਤਰ ਤੇ ਡਾ. ਜੈਸਮਿਨ ਦਹੀਆ, ਉਪ-ਪ੍ਰਧਾਨ, ਪੰਜਾਬ ਮੈਡੀਕਲ ਕੌਂਸਲ ਵੀ ਹਾਜ਼ਰ ਸਨ। ਕਾਨਫਰੰਸ ਦੌਰਾਨ “ਇਮਰਜੈਂਸੀ ਸਾਈਕਿਆਟ੍ਰੀ” ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ। ਵਿਗਿਆਨਕ ਪ੍ਰੋਗਰਾਮ ’ਚ ਪੰਜ ਸਿੰਪੋਜ਼ੀਅਮ, ਦੋ ਵਰਕਸ਼ਾਪਾਂ ਤੇ ਇਕ ਸੱਦਾ ਦਿੱਤਾ ਗਿਆ ਲੈਕਚਰ ਸ਼ਾਮਲ ਸਨ।
ਸੱਦੇ ਗਏ ਬੁਲਾਰਿਆਂ ’ਚ ਡਾ. ਸਿਧਾਰਥ ਸਰਕਾਰ, ਡਾ. ਰਾਜੇਸ਼ ਸਾਗਰ, ਡਾ. ਰਮਨ ਦੀਪ ਡਾ. ਸਵਰਨਦੀਪ ਸਿੰਘ, ਡਾ. ਦੀਪਕ ਕੁਮਾਰ, ਡਾ. ਦੇਬਾਸ਼ੀਸ਼ ਬਸੂ ਤੇ ਡਾ. ਰਾਜਸ਼੍ਰੀ ਰੇ ਸ਼ਾਮਲ ਸਨ। ਸੀਕਰ ਦੇ ਸੀਨੀਅਰ ਮਨੋਰੋਗ ਮਾਹਿਰ ਡਾ. ਵੀਡੀ ਮੀਲ ਨੇ ਆਈਪੀਐੱਸ ਨਾਰਥ ਜ਼ੋਨ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਇਸ ਕਾਨਫਰੰਸ ਨੇ ਉੱਤਰੀ ਖੇਤਰ ਦੇ ਮਨੋਰੋਗ ਮਾਹਿਰਾਂ ਤੇ ਮਾਨਸਿਕ ਸਿਹਤ ਪੇਸ਼ੇਵਰਾਂ ਨੂੰ ਗਿਆਨ ਦੇ ਆਦਾਨ-ਪ੍ਰਦਾਨ, ਮਨੋਰੋਗ ਚਿਕਿਤਸਾ ਦੇ ਖੇਤਰ ’ਚ ਉੱਭਰ ਰਹੀਆਂ ਚੁਣੌਤੀਆਂ ’ਤੇ ਚਰਚਾ ਕਰਨ ਤੇ ਮਨੋਰੋਗ ਐਮਰਜੈਂਸੀ ਸਥਿਤੀਆਂ ਦੇ ਪ੍ਰਬੰਧਨ ’ਚ ਹੋ ਰਹੀਆਂ ਤਰੱਕੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।