- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
108 ਐਂਬੂਲੈਂਸ ਸੇਵਾ ਨੇ ਐੱਫਆਰਪੀ ਸਿਖਲਾਈ ਪ੍ਰੋਗਰਾਮ ਕਰਵਾਇਆ

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ
ਐਮਰਜੈਂਸੀ ਸਥਿਤੀਆਂ ’ਚ ਤੁਰੰਤ ਕਾਰਵਾਈ ਕਰਨ ਤੇ ਮੁੱਢਲੀ ਸਹਾਇਤਾ (ਫਸਟ ਏਡ) ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ, 108 ਐਂਬੂਲੈਂਸ ਸੇਵਾ ਵੱਲੋਂ ਜਲੰਧਰ ਜ਼ਿਲ੍ਹੇ ਦੇ ਸਮਰਾਏ ਸਥਿਤ ਅਮਰਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ 'ਫਸਟ ਰਿਸਪੌਂਡਰ ਪ੍ਰੋਗਰਾਮ' (ਐੱਫਆਰਪੀ) ਕਰਵਾਇਆ। ਇਸ ਪ੍ਰੋਗਰਾਮ ’ਚ 60 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸੈਸ਼ਨ ਦੌਰਾਨ, ਉਨ੍ਹਾਂ ਨੂੰ ਮੁੱਢਲੀ ਸਹਾਇਤਾ (ਫਰਸਟ-ਐਡ) ਦੇ ਮੁੱਖ ਤਰੀਕਿਆਂ ਤੇ ਐਮਰਜੈਂਸੀ ਦੀ ਸਥਿਤੀ ’ਚ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸਿਖਲਾਈ ਟ੍ਰੇਨਰ ਜਸਵਿੰਦਰ ਸਿੰਘ ਵੱਲੋਂ ਤੇ ਕਲੱਸਟਰ ਮੈਨੇਜਰ ਕਮਲਦੀਪ ਸਿੰਘ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਸਮਾਗਮ ਦੌਰਾਨ ਸਕੂਲ ਡਾਇਰੈਕਟਰ ਹਰਿੰਦਰ ਸਿੰਘ ਤੇ ਸਕੂਲ ਦੇ ਸਿਹਤ ਅਧਿਆਪਕ ਸੁਖਵਿੰਦਰ ਸਿੰਘ ਵੀ ਮੌਜੂਦ ਸਨ। ਸੈਸ਼ਨ ਦੌਰਾਨ, ਪਾਇਲਟ ਨਰਿੰਦਰ ਸਿੰਘ ਤੇ ਈਐੱਮਟੀ ਰਾਮਾਨੰਦ ਸਿੰਘ ਨੇ ਵਿਦਿਆਰਥੀਆਂ ਨੂੰ 108 ਐਂਬੂਲੈਂਸ ਦੇ ਕੰਮਕਾਜ ਤੇ ਇਸ ’ਚ ਉਪਲਬਧ ਜ਼ਰੂਰੀ ਡਾਕਟਰੀ ਸਹੂਲਤਾਂ ਬਾਰੇ ਵਿਹਾਰਕ ਪ੍ਰਦਰਸ਼ਨ (ਲਾਈਵ ਡੈਮੋਨਸਟ੍ਰੇਸ਼ਨ) ਕਰਕੇ ਦਿਖਾਇਆ। ਇਸ ਮੌਕੇ 'ਤੇ ਬੋਲਦਿਆਂ, '108 ਪ੍ਰੋਜੈਕਟ' ਦੇ ਮੁਖੀ ਮਨੀਸ਼ ਬੱਤਰਾ ਨੇ ਕਿਹਾ, ਮੁੱਢਲੀ ਸਹਾਇਤਾ ਤੇ ਐਮਰਜੈਂਸੀ ਸਥਿਤੀਆਂ ’ਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਾਗਰੂਕਤਾ ਲੋਕਾਂ ਨੂੰ ਨਾਜ਼ੁਕ ਹਾਲਾਤਾਂ ’ਚ ਸਹੀ ਕਦਮ ਚੁੱਕਣ ’ਚ ਮਦਦ ਕਰ ਸਕਦੀ ਹੈ।