ਪ੍ਰਾਪਰਟੀ ਟੈਕਸ ਨੇ ਛੁੱਟੀਆਂ ਦੌਰਾਨ 25 ਲੱਖ ਦੀ ਕੀਤੀ ਵਸੂਲੀ
ਪ੍ਰਾਪਰਟੀ ਟੈਕਸ ਨੇ ਛੁੱਟੀਆਂ ਦੌਰਾਨ 25 ਲੱਖ ਦੀ ਕੀਤੀ ਵਸੂਲੀ
Publish Date: Sun, 29 Mar 2026 08:03 PM (IST)
Updated Date: Mon, 30 Mar 2026 04:12 AM (IST)
* ਸੋਮਵਾਰ ਤੇ ਮੰਗਲਵਾਰ ਵੀ ਹੋਵੇਗਾ ਟੈਕਸ ਜਮ੍ਹਾਂ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਸਾਲ 2025-26 ਦੀ ਟੈਕਸ ਵਸੂਲੀ ਨੂੰ ਲੈ ਕੇ ਲੋਕਾਂ ਦੀ ਸਹੂਲਤ ਲਈ ਸਨਿੱਚਰਵਾਰ ਤੇ ਐਤਵਾਰ ਦੋ ਦਿਨਾਂ ਦੌਰਾਨ 25 ਲੱਖ ਰੁਪਏ ਦੀ ਟੈਕਸ ਵਸੂਲੀ ਕੀਤੀ ਗਈ। ਪ੍ਰਾਪਰਟੀ ਟੈਕਸ ਸੁਪਰਡੈਂਟ ਭੁਪਿੰਦਰ ਸਿੰਘ ਬੜਿੰਗ ਅਨੁਸਾਰ 31 ਮਾਰਚ ਤਕ ਟੈਕਸ ਵਸੂਲੀ ਵੱਧ ਤੋਂ ਵੱਧ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 31 ਮਾਰਚ ਤੱਕ ਟੈਕਸ ਜਮਾਂ ਕਰਾ ਕੇ 18 ਫੀਸਦੀ ਵਿਆਜ ਤੇ 20 ਫੀਸਦੀ ਜੁਰਮਾਨੇ ਤੋਂ ਬਚਾਅ ਕਰਨ। ਉਨ੍ਹਾਂ ਕਿਹਾ ਕਿ ਸੋਮਵਾਰ ਕੰਮਕਾਜ ਦਾ ਦਿਨ ਹੈ, ਜਦਕਿ ਮੰਗਲਵਾਰ ਛੁੱਟੀ ਹੋਣ ਦੇ ਬਾਵਜੂਦ ਟੈਕਸ ਜਮ੍ਹਾਂ ਹੋਵੇਗਾ। ਇਸ ਲਈ ਲੋਕ ਵੱਧ ਤੋਂ ਵੱਧ ਟੈਕਸ ਜਮ੍ਹਾਂ ਕਰਾ ਕੇ ਵਿਆਜ ਤੇ ਜੁਰਮਾਨੇ ਤੋਂ ਨਿਜ਼ਾਤ ਪਾਉਣ। ਇਸ ਦੌਰਾਨ ਪ੍ਰਾਪਰਟੀ ਟੈਕਸ ਬ੍ਰਾਂਚ ਨੇ 31 ਮਾਰਚ ਤੋਂ ਬਾਅਦ ਪਹਿਲੀ ਅਪ੍ਰੈਲ ਤੋਂ ਟੈਕਸ ਡਿਫਾਲਟਰਾਂ ਵਿਰੁੱਧ ਕਾਰਵਾਈ ਜੋਰਾਂ ਨਾਲ ਸ਼ੁਰੂ ਕੀਤੀ ਜਾਏਗੀ। ਉਨ੍ਹਾਂ ਟੈਕਸ ਡਿਫਾਲਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਮੇ ਸਿਰ ਟੈਕਸ ਜਮ੍ਹਾਂ ਕਰਾ ਕੇ ਪ੍ਰਾਪਰਟੀ ਸੀਲਿੰਗ ਤੋਂ ਬਚਾਅ ਕਰਨ।