- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢੰਡੋਵਾਲ ਸਕੂਲ ਵਿਖੇ ਤਹਿਸੀਲ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਵਿਖੇ ਤਹਿਸੀਲ ਪੱਧਰੀ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਗੁਰਪਾਲ ਸਿੰਘ ਪਾਲੀ ਚੱਠਾ ਯੂਕੇ, ਗਗਨਦੀਪ ਸਿੰਘ ਚੱਠਾ ਯੂਕੇ ਅਤੇ ਹਰਜੀਤ ਸਿੰਘ ਚੱਠਾ ਯੂਐੱਸਏ ਵੱਲੋਂ ਕੀਤਾ ਗਿਆ। ਇਸ ਮੌਕੇ ਨਛੱਤਰ ਸਿੰਘ ਸੱਤੀ ਪਹਿਲਵਾਨ, ਜਗਤਾਰ ਸਿੰਘ ਤਾਰੀ, ਰਾਕੇਸ਼ ਕੁਮਾਰ ਬਲਾਕ ਸੰਮਤੀ ਮੈਂਬਰ, ਸੇਵਾ ਰਾਮ ਤੇ ਸ਼ਿੰਦਰਪਾਲ ਪੰਚਾਇਤ ਮੈਂਬਰ, ਮਾਸਟਰ ਸੁਰਜੀਤ ਸਿੰਘ ਵਿਰਦੀ, ਪ੍ਰੇਮ ਲਾਲ, ਨਿਰਮਲ ਸਿੰਘ ਗਿੱਦੜਪਿੰਡੀ ਬਲਾਕ ਸਿੱਖਿਆ ਅਫਸਰ, ਰਮੇਸ਼ਵਰ ਚੰਦਰ ਲਾਡੀ ਬਲਾਕ ਸਿੱਖਿਆ ਅਫਸਰ ਲੋਹੀਆਂ ਖਾਸ, ਸਟੇਟ ਐਵਾਰਡੀ ਵਰਿੰਦਰ ਵੀਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਪ੍ਰਦੀਪ ਪ੍ਰਿਤਪਾਲ ਸਿੰਘ ਸਮਾਰਟ ਸਕੂਲ ਇੰਚਾਰਜ, ਸਰਬਜੀਤ ਕੌਰ ਅਤੇ ਬੇਅੰਤ ਸਿੰਘ ਥਿੰਦ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਸੀਐੱਚਟੀ ਰਕੇਸ਼ ਖਹਿਰਾ ਤੇ ਸਕੂਲ ਮੁਖੀ ਜਤਿੰਦਰ ਅਰੋੜਾ ਨੇ ਦੱਸਿਆ ਕਿ ਮੁੱਖ ਮਹਿਮਾਨ ਸੁਰਿੰਦਰਜੀਤ ਸਿੰਘ ਚੱਠਾ ਵੱਲੋਂ ਸਕੂਲ ਦੀ ਵਿਕਾਸ ਲਈ ਇਕ ‘ਬਲੈਂਕ ਚੈੱਕ’ ਦਿੱਤਾ ਗਿਆ ਤੇ ਐਲਾਨ ਕੀਤਾ ਗਿਆ ਕਿ ਸਕੂਲ ਮੁਖੀ ਆਪਣੀ ਲੋੜ ਅਨੁਸਾਰ ਇਸ ਵਿਚ ਰਾਸ਼ੀ ਭਰ ਸਕਦੇ ਹਨ। ਦੂਜੇ ਦਿਨ ਮੁੰਡਿਆਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਕਬੱਡੀ, ਖੋ-ਖੋ, ਫੁੱਟਬਾਲ, ਬੈਡਮਿੰਟਨ, ਯੋਗਾ, ਕਰਾਟੇ, ਸ਼ਤਰੰਜ ਅਤੇ ਅਥਲੈਟਿਕਸ ਦੇ ਮੁਕਾਬਲੇ ਸ਼ਾਮਲ ਸਨ। ਖੇਡਾਂ ਦੇ ਅੰਤ ਵਿਚ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਵੱਲੋਂ ਜੇਤੂਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਓਵਰਆਲ ਟਰਾਫੀ ‘ਤੇ ਲੋਹੀਆਂ ਖਾਸ ਬਲਾਕ ਨੇ ਕਬਜ਼ਾ ਕੀਤਾ। ਇਸ ਮੌਕੇ ਸੁਰਿੰਦਰ ਵਿੱਗ, ਗੁਰਪ੍ਰੀਤ ਜੱਸਲ, ਜਸਵੀਰ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਹਰੀਸ਼ ਅਰੋੜਾ, ਦਵਿੰਦਰ ਸਿੰਘ ਪੰਧੇਰ, ਮਾਸਟਰ ਰਮਨ ਗੁਪਤਾ, ਜੂਨੀਅਰ ਸਹਾਇਕ ਵੀਰ ਸਿੰਘ, ਅੰਜੂ ਬਾਲਾ, ਜਸਮੀਤ ਕੌਰ, ਸਤਬੀਰ ਕੌਰ, ਧਨਵੀਰ ਕੌਰ ਤੇ ਨੀਰੂ ਸ਼ਰਮਾ ਆਦਿ ਹਾਜ਼ਰ ਸਨ।