ਦੋਆਬਾ ਕਾਲਜ ’ਚ ਮਨਾਇਆ ਅਧਿਆਪਕ ਦਿਵਸ
ਦੋਆਬਾ ਕਾਲਜ ਵਿਖੇ ਅਧਿਆਪਕ ਦਿਵਸ ਮਨਾਇਆ
Publish Date: Sat, 05 Sep 2026 09:23 PM (IST)
Updated Date: Sat, 05 Sep 2026 09:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੀ ਸਟੂਡੈਂਟ ਕੌਂਸਲ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਸਾਰੇ ਅਧਿਆਪਕਾਂ ਨੂੰ ਇਸ ਖ਼ਾਸ ਦਿਨ ਤੇ ਅਧਿਆਪਨ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਤੇ ਵਿਦਿਆਰਥੀਆਂ ਨੇ ਪ੍ਰਾਧਿਆਪਕਾਂ ਲਈ ਫਨ ਗੇਮਜ਼ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਪ੍ਰਾਧਿਆਪਕਾਂ ਨੇ ਲਿਫਟ ਦਾ ਬੋਟਲ, ਮਿਊਜ਼ਿਕਲ ਚੇਅਰ ਅਤੇ ਵਰਡ ਗੇਮ ’ਚ ਵੱਧ-ਚੜ੍ਹ ਕੇ ਹਿੱਸਾ ਲਿਆ। ਲਿਫਟ ਦਿ ਬੋਟਲ ਗੇਮ ਵਿਚ ਪ੍ਰੋ. ਵਿਸ਼ਾਲ ਸ਼ਰਮਾ ਜੇਤੂ ਰਹੇ। ਮਿਊਜ਼ਿਕਲ ਚੇਅਰ ਗੇਮ ’ਚ ਪ੍ਰੋ. ਇੰਦਰਜੀਤ ਤੇ ਵਿਸ਼ਾਲ ਸ਼ਰਮਾ ਸਾਂਝੇ ਤੌਰ ਤੇ ਜੇਤੂ ਘੋਸ਼ਿਤ ਕੀਤੇ ਗਏ। ਇਸ ਮੌਕੇ ਤੇ ਡੀ.ਸੀ. ਕਾਲਿਜੀਏਟ ਸੀ. ਸੈ. ਸਕੂਲ ਦੀ ਵਿਦਿਆਰਥਣਾਂ ਨੇ ਨਾਚ ਪੇਸ਼ ਕੀਤਾ। ਐਜੂਕੇਸ਼ਨ ਵਿਭਾਗ ਦੀ ਵਿਦਿਆਰਥਣਾਂ ਦੀਪ ਸ਼ਿਖ਼ਾ ਤੇ ਨਵਜੋਤ ਨੇ ਬਾਲੀਵੁੱਡ ਨਾਚ ਪੇਸ਼ ਕੀਤਾ। ਵਿਦਿਆਰਥਣਾਂ ਹਰਲੀਨ, ਅਨੁਸ਼ੀ, ਆਦਿਤੀ ਅਤੇ ਰੀਤਿਕਾ ਨੇ ਪੰਜਾਬੀ ਨਾਚ ਪੇਸ਼ ਕਰ ਮਨ ਮੋਹ ਲਿਆ। ਮੰਚ ਦਾ ਸੰਚਾਲਨ ਵਿਦਿਆਰਥੀ ਆਂਚਲ, ਭੂਮਿਕਾ, ਹਿਮਾਂਸ਼ੂ, ਆਦਿਤਯ, ਚਾਹਤ, ਇਸ਼ਿਕਾ ਤੇ ਤਰੂਣ ਨੇ ਬਾਖੂਬੀ ਕੀਤਾ।