
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਰਕਸ਼ੀਲ ਸੁਸਾਇਟੀ ਵੱਲੋਂ ਮਾਨਸਿਕ ਰੋਗ ਤੇ ਕਾਰਣ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਲੰਬੇ ਅਰਸੇ ਤੋਂ ਯਤਨ ਜਾਰੀ ਹਨ। ਇਸੇ ਲੜੀ ਤਹਿਤ ਇਕਾਈ ਜਲੰਧਰ ਵੱਲੋਂ ਸਥਾਨਕ ਡਾ. ਅੰਬੇਡਕਰ ਭਵਨ ਨਕੋਦਰ ਰੋਡ ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਵਿਸ਼ਾ ‘ਮਾਨਸਿਕ ਰੋਗ ਤੇ ਕਾਰਨ’ ਸੀ ਤੇ ਮੁੱਖ ਬੁਲਾਰਾ ਸੁਰਜੀਤ ਸਿੰਘ ਟਿੱਬਾ ਤੇ ਪ੍ਰੋਫੈਸਰ ਬਲਵੀਰ ਸਨ। ਦੋਵਾਂ ਬੁਲਾਰਿਆਂ ਨੇ ਮਾਨਸਿਕ ਰੋਗਾਂ ਦੇ ਪੈਦਾ ਹੋਣ ਦੀ ਵਜ੍ਹਾ ਰਾਜਨੀਤਿਕ ਸਿਸਟਮ ਦੀ ਨਿਕਾਮੀ ਕਾਰਪੋਰੇਟਾ ਦੇ ਮੁਨਾਫ਼ੇ ਲਈ ਦੇਸ਼ ਦੇ ਹੁਕਮਰਾਨ ਸਭ ਕਰਵਾ ਰਹੇ ਕਿਉਂਕਿ ਉਹ ਚਾਹੁੰਦੇ ਹਨ ਕਿ ਲੋਕ ਸਵਾਲ ਨਾ ਕਰਨ, ਆਪਣੇ ਹੱਕਾਂ ਅਧਿਕਾਰਾਂ ਤੋਂ ਜਾਣੂ ਨਾ ਹੋਣ, ਸੰਘਰਸ਼ ਨਾ ਕਰਨ। ਸਭ ਬਿਮਾਰੀਆਂ ਆਫਤਾਂ ਪੈਦਾ ਕੀਤੀਆਂ ਜਾਂਦੀਆਂ ਹਨ ਤਾਂ ਕਿ ਲੋਕਾਂ ਦੀ ਮਾਨਸਿਕ ਸਥਿਤੀ ਖ਼ਰਾਬ ਕੀਤੀ ਜਾ ਸਕੇ। ਬਿਮਾਰ ਤੇ ਲਾਚਾਰ ਸਿਸਟਮ ਬਨਾਉਣ ਲਈ ਸਭ ਕੁਝ ਕੀਤਾ ਜਾ ਰਿਹਾ ਹੈ। ਇਸ ਮੌਕੇ ਪਰਮਜੀਤ ਕਿਰਤੀ, ਸੁਖਦੇਵ ਫਗਵਾੜਾ, ਬਲਦੇਵ ਭਾਰਤਵਾਜ ਚਰਨ ਦਾਸ ਸੰਧੂ, ਫਿਲਮ ਡਾਇਰੈਕਟਰ ਬਲਕਾਰ ਸਿੰਘ ਹੋਣਾ ਨੇ ਵੀ ਵਿਚਾਰ ਰੱਖੇ। ਸਟੇਜ ਸਕੱਤਰ ਦੀ ਭੂਮਿਕਾ ਵਿਜੈ ਰਾਹੀ ਨੇ ਨਿਭਾਈ। ਆਏ ਹੋਏ ਸਾਥੀਆਂ ਦਾ ਧੰਨਵਾਦ ਸਾਬਕਾ ਡੀਈਓ ਜਰਨੈਲ ਸਿੰਘ, ਹੋਣਾ ਨੇ ਕੀਤਾ। ਮੀਡੀਆ ਨੂੰ ਸਾਰੀ ਜਾਣਕਾਰੀ ਨਸੀਬ ਚੰਦ ਬੱਬੀ ਵੱਲੋਂ ਇੱਕਤਰ ਕਰ ਕੇ ਦਿੱਤੀ ਗਈ। ਸਰੋਤਿਆਂ ਦੇ ਤੌਰ ਹਾਜਰ, ਜਲੰਧਰ ਇਕਾਈ ਅਰੁਣ ਸਾਪਲਾਂ, ਸਰਿੰਦਰ ਰਾਜਾ, ਤਰਕਸ਼ੀਲ ਸੁਸਾਇਟੀ ਦੇ ਪਰਿਵਾਰ,ਡਾ ਅੰਬੇਡਕਰ ਵੱਲੋਂ ਸਮੂਹ ਪਰਿਵਾਰਾਂ ਸਮੇਤ ਹਾਜਰ ਹੋਏ।