- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਚ.ਐਮ.ਵੀ. ਕਾਲਜੀਏਟ ਸਕੂਲ ਵਿਖੇ ਟੈਲੈਂਟ ਹੰਟ 2026' ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚ.ਐੱਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਟੈਲੈਂਟ ਹੰਟ 2026' ਦਾ ਪ੍ਰਬੰਧ ਕੀਤਾ ਗਿਆ। ਵਿਦਿਆਰਥਣਾਂ ਨੇ ਭਾਸ਼ਣ ਮੁਕਾਬਲੇ, ਕਵਿਤਾ ਪਾਠ, ਸੰਗੀਤ ਅਤੇ ਡਾਂਸ, ਨੇਲ ਆਰਟ, ਮਹਿੰਦੀ, ਰੰਗੋਲੀ ਮੁਕਾਬਲੇ, ਰੀਲ ਮੇਕਿੰਗ, ਮਿਮਿਕਰੀ ਅਤੇ ਕੁਇਜ਼ ਮੁਕਾਬਲੇ ਵਰਗੀਆਂ ਵੱਖ-ਵੱਖ ਗਤੀਵਿਧੀਆਂ ਵਿਚ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਮੌਜੂਦ ਰਹੇ। ਡੀਨ ਅਕਾਦਮਿਕ ਤੇ ਸਕੂਲ ਸਲਾਹਕਾਰ ਡਾ. ਸੀਮਾ ਮਰਵਾਹਾ, ਸਕੂਲ ਇੰਚਾਰਜ ਉਪਮਾ ਗੁਪਤਾ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਇੰਚਾਰਜ ਰੇਨੂ ਵਾਲੀਆ ਨੇ ਬੂਟੇ ਭੇਟ ਕਰਕੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਟੈਲੈਂਟ ਹੱਟ ਆਯੋਜਿਤ ਕਰਨ ਦਾ ਉਦੇਸ਼ ਵਿਦਿਆਰਥਣਾਂ ਵਿੱਚ ਛਿਪੀ ਹੋਈ ਬਹੁ-ਪੱਖੀ ਪ੍ਰਤਿਭਾ ਦੀ ਪਛਾਣ ਕਰਨਾ। ਭਾਸ਼ਣ ਮੁਕਾਬਲੇ ਅਤੇ ਕਵਿਤਾ ਪਾਠ ਵਿੱਚ ਜੱਜ ਦੀ ਭੂਮਿਕਾ ਫਿਜਿਕਸ ਵਿਭਾਗ ਮੁਖੀ ਡਾ. ਸਲੋਨੀ ਸ਼ਰਮਾ ਨੇ ਨਿਭਾਈ। ਕਵਿਤਾ ਪਾਠ ਪ੍ਰਤੀਯੋਗਤਾ ਵਿੱਚ ਦੀਆ ਵੈਦ ਨੇ ਪਹਿਲਾ, ਜੈਸਮੀਨ ਨੇ ਦੂਜਾ ਅਤੇ ਪ੍ਰਗਤੀ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲ ਵਿਚ ਪ੍ਰਭਨੂਰ ਨੇ ਪਹਿਲਾ, ਦੀਆ ਵੈਦ ਨੇ ਦੂਜਾ ਅਤੇ ਤਨੂ ਨੇ ਤੀਜਾ ਸਥਾਨ ਹਾਸਲ ਕੀਤਾ। ਕੁਇਜ਼ ਪ੍ਰਤੀਯੋਗਤਾ ਵਿੱਚ ਜੱਜ ਦੀ ਭੂਮਿਕਾ ਫਿਜਿਕਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਸੁਸ਼ੀਲ ਕੁਮਾਰ ਨੇ ਨਿਭਾਈ। ਜਿਸ ਵਿੱਚ ਵਿੱਚ ਅਨੁਰਾਧਾ ਕੁਮਾਰੀ ਪਹਿਲੇ, ਅਰਸ਼ੀਆ ਦੂਜੇ ਅਤੇ ਸੇਜਲ ਤੀਜੇ ਸਥਾਨ 'ਤੇ ਰਹੀ। ਮਹਿੰਦੀ ਅਤੇ ਨੇਲ ਆਰਟ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਕਾਸਮੈਟੋਲੋਜੀ ਵਿਭਾਗ ਮੁਖੀ ਮੁਕਤੀ ਅਰੋੜਾ ਨੇ ਨਿਭਾਈ। ਮਹਿੰਦੀ ਮੁਕਾਬਲੇ ਵਿੱਚ ਰੋਜ਼ ਨੇ ਪਹਿਲਾ ਸਥਾਨ, ਭੂਮੀ ਨੇ ਦੂਜਾ ਸਥਾਨ ਅਤੇ ਮਾਨਿਆ ਕੌਰ ਤੇ ਰਾਣੀ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ। ਨੇਲ ਆਰਟ ਮੁਕਾਬਲੇ ਵਿਚ ਕ੍ਰਿਤਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਡਿਜਾਈਨ ਵਿਭਾਗ ਮੁਖੀ ਡਾ. ਰਾਖੀ ਮਹਿਤਾ ਨੇ ਨਿਭਾਈ ਜਿਸ ਵਿੱਚ ਜੈਸਮੀਨ, ਦੀਪਿਕਾ ਰਾਵਤ ਅਤੇ ਸੁਸ਼ਮਾ ਦੇਵੀ ਤੇ ਹਰਲੀਨ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਰੀਲ ਮੇਕਿੰਗ' ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਮਾਸ ਕਮਿਉਨੀਕੇਸ਼ਨ ਅਤੇ ਜਰਨਲਿਜ਼ਮ ਵਿਭਾਗ ਦੀ ਮੁਖੀ ਡਾ. ਰਾਮਾ ਸ਼ਰਮਾ ਨੇ ਨਿਭਾਈ, ਜਿਸ ਵਿੱਚ ਨਿਕਿਤਾ ਨੇ ਪਹਿਲਾ, ਗੁਰਬਾਣੀ ਕੌਰ ਨੇ ਦੂਜਾ ਅਤੇ ਖੁਸ਼ਬੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਜ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਡਾ. ਬਲਜਿੰਦਰ ਸਿੰਘ ਨੇ ਮਿਮਿਕਰੀ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਨਿਭਾਈ ਜਿਸ ਵਿੱਚ ਰਿਦਮ ਕੌਰ ਪਹਿਲੇ ਸਥਾਨ 'ਤੇ ਰਹੀ ਅਤੇ ਸੁਸ਼ਮਾ ਨੇ 'ਬੈਸਟ ਐਕਟਰ' ਦਾ ਇਨਾਮ ਜਿੱਤਿਆ। ਸੰਗੀਤ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਸੰਗੀਤ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਰਿਤੂ ਭਾਰਦਵਾਜ ਨੇ ਨਿਭਾਈ ਇਸ ਵਿੱਚ ਸਹਿਜਪ੍ਰੀਤ ਕੌਰ ਨੇ ਪਹਿਲਾ ਅਤੇ ਰੂਥ ਨੇ ਦੂਜਾ ਸਥਾਨ ਵੋਕਲ ਸ਼੍ਰੇਣੀ ਵਿੱਚ ਹਾਸਲ ਕੀਤਾ। ਜਸਲੀਨ ਨੇ ਸੰਗੀਤ ਸਾਜ਼ ਇੰਸਟਰੂਮੈਂਟ ਸ਼੍ਰੇਣੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਰਤੀ ਸ਼ਾਸਤਰੀ ਨਾਚ ਦੀ ਸਹਾਇਕ ਪ੍ਰੋਫੈਸਰ ਸੁਰਭੀ ਨੇ ਨਾਚ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਨਿਭਾਈ ਇਸ ਵਿੱਚ ਗੁਰਸਿਮਰਨਪ੍ਰੀਤ ਕੌਰ ਨੇ ਪਹਿਲਾ, ਪ੍ਰਭਨੂਰ ਕੌਰ ਨੇ ਦੂਜਾ ਅਤੇ ਤਵਲੀਨ ਤੇ ਨਿਕਿਤਾ ਨੇ ਤੀਜਾ ਸਥਾਨ ਸੋਲੋ ਸ਼੍ਰੇਣੀ ਵਿੱਚ ਹਾਸਲ ਕੀਤਾ। ਗਰੁੱਪ ਸ਼੍ਰੇਣੀ ਵਿੱਚ ਗਿੱਧਾ ਪੰਜਾਬੀ ਮੁਟਿਆਰਾਂ ਦਾ, ਵਾਈਬ ਟਰਾਈਬ ਅਤੇ ਕੀਸ਼ਾ ਤੇ ਯਸ਼ਿਕਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮੰਚ ਸੰਚਾਲਨ ਸੁਕ੍ਰਿਤੀ ਸ਼ਰਮਾ ਦੁਆਰਾ ਕੀਤਾ ਗਿਆ। ਇਸ ਸਮਾਗਮ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੇ ਸਾਰੇ ਮੈਂਬਰ ਮੌਜੂਦ ਰਹੇ।