- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇ ਐਮ ਵੀ ਵਿਖੇ ਟੈਲੈਂਟ ਫਿਏਸਟਾ 2026 ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ
ਕੰਨਿਆ ਮਹਾ ਵਿਦਿਆਲਾ ਵਿਖੇ ਟੈਲੈਂਟ ਫੀਏਸਟਾ 2026 ਕਰਵਾਇਆ ਗਿਆ। ਸੰਸਥਾ ਵਿੱਚ ਨਵੀਆਂ ਦਾਖ਼ਲਾ ਲੈਣ ਵਾਲੀਆਂ ਵਿਦਿਆਰਥਣਾਂ ਲਈ ਈਸੀਏ ਵਿਭਾਗ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੰਗੀਤ ਕੁਇਜ਼ ,ਹੋਮ ਸਾਇੰਸ, ਫਾਈਨ ਆਰਟਸ, ਫ਼ੋਟੋਗ੍ਰਾਫ਼ੀ ਅਤੇ ਸਾਹਿਤਕ ਸ੍ਰੇਣੀਆਂ ਅਧੀਨ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਵਿਦਿਆਲਾ ਡਾਇਰੈਕਟਰ ਪ੍ਰੋ਼. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਕਾਲਜ ਵੱਲੋਂ ਅਜਿਹੇ ਮੌਕੇ ਉਹਨਾਂ ਲਈ ਸੁਨਹਿਰੀ ਮੌਕੇ ਹੁੰਦੇ ਹਨ, ਜਿਨ੍ਹਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਗਏ। ਕੁਇਜ਼ ਮੁਕਾਬਲੇ ’ਚ ਰਿਤੂ ਸ਼੍ਰੀਵਾਸਤਵ ਨੇ ਪਹਿਲਾ ਸਥਾਨ ,ਰੀਆ ਨੇ ਦੂਜਾ , ਦੀਆ ਨੇ ਤੀਜਾ ,ਫੋਟੋਗਰਾਫੀ ’ਚ ਰੀਆ ਜੈਨ ਨੇ ਪਹਿਲਾ ਅੰਕਿਤਾ ਜੈਨ ਨੇ ਦੂਜਾ ਭੂਮੀ ਚੱਢਾ ਨੇ ਤੀਜਾ, ਪੋਸਟਰ ਮੇਕਿੰਗ ’ਚ ਅੰਕਿਤਾ ਜੈਨ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅੰਸ਼ਿਕਾ ਨੇ ਤੀਜਾ , ਆਨ ਦਿ ਸਪੋਰਟ ਪੇਂਟਿੰਗ ’ਚ ਖੁਸ਼ਬੂ ਨੇ ਪਹਿਲਾ ਸਥਾਨ ਹਿਤਾਂਸ਼ੀ ਨੇ ਦੂਜਾ ਸਥਾਨ ,ਕੋਲਾਜ ਮੇਕਿੰਗ ’ਚ ਤਰੁਸੀ ਨੇ ਪਹਿਲਾ ਸਥਾਨ ਐਨੀ ਨੇ ਦੂਜਾ, ਕਾਰਟੂਨਿੰਗ ’ਚ ਤਰਨਪ੍ਰੀਤ ਕੌਰ ਨੇ ਪਹਿਲਾ ਸੁਨੈਨਾ ਨੇ ਦੂਜਾ ਖੁਸ਼ਪ੍ਰੀਤ ਨੇ ਤੀਜਾ ,ਕਲੇਅ ਮਾਡਲਿੰਗ ’ਚ ਜਸਲੀਨ ਕੌਰ ਨੇ ਪਹਿਲਾ ,ਦੀਆ ਨੇ ਦੂਜਾ , ਭਾਸ਼ਣ ਮੁਕਾਬਲੇ ’ਚ ਅੰਕਿਤਾ ਨੇ ਪਹਿਲਾ ਵਾਦ ਵਿਵਾਦ ਮੁਕਾਬਲੇ ’ਚ ਰੀਤੂ ਨੇ ਪਹਿਲਾ ਇਲਾਹੀਜੋਤ ਕੌਰ ਨੇ ਦੂਜਾ, ਕਵਿਤਾ ਉਚਾਰਨ ਮੁਕਾਬਲੇ ’ਚ ਸ਼ਿਵਾਂਗੀ ਨੇ ਪਹਿਲਾ, ਇਲਾਹੀਜੋਤ ਕੌਰ ਨੇ ਦੂਜਾ ਕਢਾਈ ਮੁਕਾਬਲੇ ’ਚ ਨਵਪੁਨੀਤ ਕੌਰ ਅਤੇ ਸੁਖਮੀਤ ਕੌਰ ਨੇ ਪਹਿਲਾ, ਬੁਨੀਤ ਅਤੇ ਜਸਕੀਰਤ ਨੇ ਦੂਜਾ, ਜੋਤੀ ਅਤੇ ਹਰਸ਼ਦੀਪ ਕੌਰ ਨੇ ਤੀਜਾ, ਸੋਲੋ ਸਾਂਗ ’ਚ ਕੋਮਲ ਨੇ ਪਹਿਲਾ ਸੋਨਾਕਸ਼ੀ ਨੇ ਦੂਜਾ, ਅਕਸ਼ਿਤਾ ਨੇ ਤੀਜਾ , ਸਟਾਰਟਰ ਮੇਕਿੰਗ ’ਚ ਕਿਰਨਦੀਪ ਕੌਰ ਨੇ ਪਹਿਲਾ , ਅਨਾਮਿਕਾ ਨਿਸ਼ਾਦ ਅਤੇ ਕਿਰਨਦੀਪ ਕੌਰ ਨੇ ਦੂਜਾ ,ਅਨਾਮਿਕਾ ਅਤੇ ਚਾਹਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।