ਜਬੱਲ ਹੋਏ ਅਕਾਲੀ ਦਲ ਪੁਨਰ ਸੁਰਜੀਤ ’ਚ ਸ਼ਾਮਲ
ਟਕਸਾਲੀ ਅਕਾਲੀ ਜਬੱਲ ਅਕਾਲੀ ਜਥਾ ਜਲੰਧਰ ਸ਼ਹਿਰੀ (ਪੁਨਰ ਸੁਰਜੀਤ) ’ਚ ਹੋਏ ਸ਼ਾਮਲ
Publish Date: Tue, 24 Feb 2026 07:07 PM (IST)
Updated Date: Tue, 24 Feb 2026 07:10 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਅਕਾਲੀ ਜਥਾ ਜਲੰਧਰ ਸ਼ਹਿਰੀ (ਪੁਨਰ ਸੁਰਜੀਤ) ਨੂੰ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਟਕਸਾਲੀ ਅਕਾਲੀ ਕਰਨੈਲ ਸਿੰਘ ਜਬੱਲ ਦੇ ਪੁੱਤਰ ਹਰਵਿੰਦਰ ਸਿੰਘ ਜਬੱਲ ਆਪਣੇ ਸਾਥੀਆਂ ਸਮੇਤ ਅਕਾਲੀ ਜਥਾ ਜਲੰਧਰ ਸ਼ਹਿਰੀ ’ਚ ਸ਼ਾਮਲ ਹੋਏ। ਹਰਵਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ, ਜਥੇਦਾਰ ਮਹਿੰਦਰ ਪਾਲ ਸਿੰਘ ਬਿਨਾਕਾ, ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੁਲਵਿੰਦਰ ਸਿੰਘ ਚੀਮਾ, ਜਸਵਿੰਦਰ ਸਿੰਘ ਡੌਲਫਿਨ ਤੇ ਸਤਨਾਮ ਸਿੰਘ ਲਾਇਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਇਸ ਪੰਥਕ ਪਰਿਵਾਰ ਦਾ ਅਕਾਲੀ ਜਥੇ ’ਚ ਸਵਾਗਤ ਕੀਤਾ।