ਬੀਜੇਡੀ ਸਰਬੱਤ ਦਾ ਭਲਾ ਟਰੱਸਟ ਸਰਕਲ ਆਦਮਪੁਰ ਨੇ ਪਿੰਡ ਕਡਿਆਣਾ ’ਚ ਲਾਇਆ ਜੰਗਲ ਬੀਜੇਡੀ ਸਰਬੱਤ ਦਾ ਭਲਾ ਟਰੱਸਟ ਸਰਕਲ ਆਦਮਪੁਰ ਨੇ ਪਿੰਡ ਕਡਿਆਣਾ ’ਚ ਲਗਾਇਆ ਜੰਗਲ
Publish Date: Sun, 30 Aug 2026 06:29 PM (IST)
Updated Date: Mon, 31 Aug 2026 04:02 AM (IST)
- ਜੰਗਲ ਲਗਾਉਣ ਲਈ ਪਿੰਡ ਦੇ ਇਕ ਪਰਿਵਾਰ ਨੇ 2 ਕਨਾਲ ਜ਼ਮੀਨ ਦਾਨ ਕੀਤੀ - ਅੱਜ ਜੇ ਹਰ ਵਿਅਕਤੀ 1 ਬੂਟਾ ਲਾਵੇ ਤਾਂ ਭਵਿੱਖ ’ਚ ਨਕਲੀ ਆਕਸੀਜਨ ਦੀ ਲੋੜ ਨਹੀਂ ਪਵੇਗੀ : ਖੁਰਦਪੁਰ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਬੀਜੇਡੀ ਸਰਬੱਤ ਦਾ ਭਲਾ ਟਰੱਸਟ ਸਰਕਲ ਆਦਮਪੁਰ ਹਲਕੇ ’ਚ ਜੰਗਲ ਲਗਾਣ ਦੀ ਮੁਹਿੰਮ ਤਹਿਤ ਪਿੰਡ ਕਡਿਆਣਾ ਵਿਖ਼ੇ ਇਕ ਪਰਿਵਾਰ ਵੱਲੋ ਦਾਨ ਕੀਤੀ ਜ਼ਮੀਨ ’ਤੇ ਜੰਗਲ ਲਗਾਇਆ ਗਿਆ। ਜਾਣਕਾਰੀ ਅਨੁਸਾਰ ਸੰਸਥਾ ਪਿਛਲੇ ਕਰੀਬ 1 ਦਹਾਕੇ ਤੋਂ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ। ਸੰਸਥਾ ਦੇ ਫਾਊਂਡਰ ਤੇ ਪ੍ਰਧਾਨ ਪਰਮਿੰਦਰ ਸਿੰਘ ਖੁਰਦਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ 1 ਦਹਾਕੇ ਤੋਂ ਸਮਾਜ ਸੇਵੀ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਜਦੋਂ ਉਨ੍ਹਾਂ ਨੇ ਸਮਾਜ ਸੇਵੀ ਕੰਮ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦਾ ਮੁੱਖ ਕੰਮ ਖੂਨਦਾਨ ਕੈਂਪ ਲਗਾਉਣਾ ਸੀ ਪਰ ਉਸਦੇ ਨਾਲ-ਨਾਲ ਜਦੋਂ ਲੋਕ ਵਿਕਾਸ ਦੇ ਨਾਮ ਤੇ ਜ਼ੋਰ-ਸ਼ੋਰ ਨਾਲ ਰੁੱਖ ਕੱਟਣ ਲੱਗੇ ਤੇ ਉਨ੍ਹਾਂ ਬਦਲੇ ਬੂਟੇ ਲਗਾਉਂਦੇ ਨਹੀਂ ਸਨ ਤਾਂ ਉਨ੍ਹਾਂ ਕੁਦਰਤ ਨੂੰ ਬਚਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਤੇ ਅੱਜ ਉਹ ਹਜ਼ਾਰਾਂ ਰੁੱਖ-ਪੌਦੇ ਇਲਾਕੇ ’ਚ ਲਗਾ ਚੁੱਕੇ ਹਨ। ਉਨ੍ਹਾਂ ਕਿਹਾ ਇਸ ਮੁਹਿੰਮ ਤਹਿਤ ਪਿੰਡ ਕਡਿਆਣਾ ਵਿਖ਼ੇ ਮਨਜਿੰਦਰ ਸਿੰਘ ਅਟਵਾਲ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਿੰਡ ’ਚ 2 ਕਨਾਲ ਜ਼ਮੀਨ ਜੰਗਲ ਲਗਾਉਣ ਲਈ ਦਾਨ ਕੀਤੀ ਹੈ। ਦਾਨੀ ਸੱਜਣ ਮਨਜਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਇਹ ਜਮੀਨ ਉਨ੍ਹਾਂ ਨੇ ਆਪਣੇ ਸਵਰਗਵਾਸੀ ਪਿਤਾ ਇਕਬਾਲ ਸਿੰਘ ਅਟਵਾਲ ਦੀ ਯਾਦ ’ਚ ਦਿੱਤੀ ਹੈ ਜਿਸ ’ਚ ਕਰੀਬ 550 ਰੁੱਖ-ਪੌਦਿਆਂ ਜਿਨ੍ਹਾਂ ’ਚ ਹਵਾਦਾਰ, ਛਾਂਦਾਰ, ਫਲਦਾਰ, ਮੈਡੀਕਲ ਤੇ ਹੋਰ ਤਰ੍ਹਾਂ ਦੇ ਰੁੱਖ-ਪੌਦਿਆਂ ਦਾ ਜੰਗਲ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਕਰੀਬ 565 ਰੁੱਖਾਂ ਦਾ ਜੰਗਲ ਪਿੰਡ ਚੁਖਿਆਰਾ ਵਿਖ਼ੇ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਜੇਕਰ ਇਲਾਕੇ ’ਚ ਕੋਈ ਵੀ ਇਸ ਤਰ੍ਹਾਂ ਦਾ ਜੰਗਲ ਲਗਵਾਉਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਪਰ ਸ਼ਰਤ ਇਹ ਹੋਵੇਗੀ ਕਿ ਉਹ ਜ਼ਮੀਨ ਦਾ ਮਾਲਕ ਕਦੇ ਵੀ ਇਸ ਜੰਗਲ ਨੂੰ ਨਹੀਂ ਕੱਟੇਗਾ। ਉਨ੍ਹਾਂ ਕਿਹਾ ਇਸ ਜੰਗਲ ਨੂੰ ਲਗਾਉਣ ਲਈ ਸੰਤ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਹਿਯੋਗ ਮਿਲਿਆ ਤੇ ਅਗਲੇ ਲਗਾਉਣ ਵਾਲੇ ਜੰਗਲਾਂ ’ਚ ਵੀ ਉਨ੍ਹਾਂ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਇਸ ਮੌਕੇ ਸਰਪੰਚ ਤੀਰਥ ਕਡਿਆਣਾ, ਮਨਪ੍ਰੀਤ ਰਾਮਨਗਰ. ਮਧੀਰ ਸਿੰਘ, ਸੁਖੀ ਨਾਜਕਾਂ, ਕੁਲਵਿੰਦਰ ਬਾਘਾ, ਜੀਵਨ ਸਿੱਧੂ, ਮੰਗਾਂ ਬਡਾਲਾ, ਅਵੀ, ਅਸ਼ਵਨੀ ਕਰਵਲ, ਗਗਨਦੀਪ ਪੁਵਾਰ, ਦਿਲਸ਼ਾਦ ਰਾਮ ਨਗਰ, ਵਰਿੰਦਰ ਸਾਰੋਵਾਦ ਤੇ ਹੋਰ ਲੋਕ ਹਾਜ਼ਰ ਸਨ।