- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਿੰਦਰ ਸਿੰਘ ਸੋਨੂੰ ਨੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਵਿੰਦਰ ਸਿੰਘ ਸੋਨੂੰ ਨੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਵਜੋਂ ਬਾਕਾਇਦਾ ਚਾਰਜ ਸੰਭਾਲ ਲਿਆ ਗਿਆ ਹੈ। ਇਸ ਮੌਕੇ ਬਾਲ ਯੋਗੀ ਬਾਬਾ ਪ੍ਰਗਟ ਨਾਥ ਚੇਅਰਮੈਨ ਸ਼ਰਾਈਨ ਬੋਰਡ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਵੱਲੋਂ ਉਚੇਚੇ ਤੌਰ ’ਤੇ ਹਾਜ਼ਰ ਹੋਏ। ਤੇਜਿੰਦਰ ਕੁਮਾਰ ਜ਼ਿਲ੍ਹਾ ਮੰਡੀ ਅਫ਼ਸਰ ਜਲੰਧਰ ਨੇ ਨਵ-ਨਿਯੁਕਤ ਚੇਅਰਮੈਨ ਦੇ ਚਾਰਜ ਲੈਣ ਦੀ ਪ੍ਰਕਿਰਿਆ ਨੂੰ ਪੂਰਾ ਕਰਵਾਇਆ। ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵਲੋਂ ਚੇਅਰਮੈਨ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਅਨਿਲ ਅਗਰਵਾਲ ਚੇਅਰਮੈਨ ਟ੍ਰੇਡ ਵਿੰਗ, ਬਲਕਾਰ ਸਿੰਘ ਚੱਠਾ ਸਾਬਕ ਚੇਅਰਮੈਨ, ਬਲਬੀਰ ਸਿੰਘ ਢੰਡੋਵਾਲ ਸਾਬਕ ਚੇਅਰਮੈਨ, ਬਲਬੀਰ ਸਿੰਘ ਪਾਲਾ ਜਲਾਲਪੁਰ ਹਲਕਾ ਇੰਚਾਰਜ (ਆਪ), ਹਰਜਿੰਦਰ ਸਿੰਘ ਸੰਗਠਨ ਇੰਚਾਰਜ ਤੇ ਵਾਈਸ ਚੇਅਰਮੈਨ ਬੈਕਫਿੰਕੋ ਪੰਜਾਬ, ਬੌਬੀ ਗ੍ਰੋਵਰ ਐੱਮਸੀ ਸ਼ਾਹਕੋਟ, ਜਗਜੋਤ ਸਿੰਘ ਆਹਲੂਵਾਲੀਆ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਪ੍ਰਿੰਸੀਪਲ ਪ੍ਰੇਮ ਕੁਮਾਰ, ਗੁਰਪ੍ਰੀਤ ਸਿੰਘ ਮਠਾੜੂ ਚੇਅਰਮੈਨ ਰਾਮਗੜ੍ਹੀਆ ਵੈੱਲਫੇਅਰ ਬੋਰਡ, ਰਾਖੀ ਮੱਟੂ ਕੌਂਸਲਰ ਸ਼ਾਹਕੋਟ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ ਆਪ, ਕੁਲਦੀਪ ਦੀਦ, ਚੇਅਰਮੈਨ ਸਰਬਜੀਤ ਸਿੰਘ ਮੁੱਤੀ, ਮਾਸਟਰ ਸਦਾ ਰਾਮ , ਸਰਪੰਚ ਅਮਨਦੀਪ ਮਾਣਕਪੁਰ, ਸਰਪੰਚ ਰਜਿੰਦਰ ਸੇਰਾਂ, ਅਮਨਦੀਪ ਸਿੰਘ ਮੰਡੀ ਸੁਪਰਵਾਈਜ਼ਰ ਸ਼ਾਹਕੋਟ ਤੇ ਹੋਰ ਪਤਵੰਤੇ ਮੌਜੂਦ ਸਨ।