ਦੋ ਮਹੀਨੇ ਤੋਂ ਸੀਵਰੇਜ ਜਾਮ ਕਾਰਨ ਦੁਕਾਨਦਾਰ ਪਰੇਸ਼ਾਨ
ਅਟਾਰੀ ਬਜ਼ਾਰ ਦਾ ਦੋ ਮਹੀਨੇ ਤੋਂ ਸੀਵਰੇਜ ਬੰਦ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ
Publish Date: Wed, 07 Oct 2026 08:02 PM (IST)
Updated Date: Wed, 07 Oct 2026 08:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ ਪਿਛਲੇ ਦੋ ਮਹੀਨਿਆਂ ਤੋਂ ਅਟਾਰੀ ਬਜ਼ਾਰ ਤੇ ਕੈਂਚੀਆਂ ਵਾਲਾ ਬਜ਼ਾਰ ਦਾ ਸੀਵਰੇਜ ਬੰਦ ਹੋਣ ਕਾਰਨ ਦੁਕਾਨਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸੀਵਰੇਜ ਬੰਦ ਹੋਣ ਕਾਰਨ ਗਾਹਕ ਬਜ਼ਾਰ ਆਉਣ ਤੋਂ ਕਰਾਉਣ ਲਗੇ ਹਨ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੁੰਦਾ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੇ ਫੈਲਾਅ ਕਾਰਨ ਜਿਥੇ ਗੰਦੀ ਬਦਬੂ ਦੇ ਕਾਰਨ ਲੋਕਾਂ ਦਾ ਲੰਘਣਾਂ ਮੁਸ਼ਕਲ ਹੋ ਗਿਆ ਹੈ। ਉਥੇ ਹੀ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ। ਇਸ ਦੇ ਚੱਲਦਿਆਂ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਹਾਲਾਤ ਇਹ ਹਨ ਕਿ ਸੀਵਰੇਜ ਦੇ ਗੰਦੇ ਪਾਣੀ ਕਰ ਕੇ ਲੋਕਾਂ ਨੇ ਬਜ਼ਾਰ ਵਿਚ ਆਉਣ ਤੋਂ ਹੀ ਪਾਸਾ ਵੱਟ ਲਿਆ ਹੈ, ਜਿਸ ਦਾ ਅਸਰ ਇਹ ਹੈ ਕਿ ਦੁਕਾਨਦਾਰਾਂ ਦੇ ਸਮਾਨ ਦੀ ਖਰੀਦਦਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਵਿੱਤੀ ਤੌਰ ’ਤੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਨਗਰ ਨਿਗਮ ਨੂੰ ਅਪੀਲ ਹੈ ਕਿ ਇਥੇ ਸੁਪਰ ਸੱਕਸ਼ਨ ਮਸ਼ੀਨ ਲਗਾ ਕੇ ਬੰਦ ਸੀਵਰੇਜ ਜਾਮ ਖੁਲਵਾਇਆ ਜਾਵੇ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕਰ ਕੀਤਾ ਜਾਵੇ।