- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮ ਕਥਾਮ੍ਰਿਤ ਦੇ ਪ੍ਰਚਾਰ-ਪ੍ਰਸਾਰ ਲਈ ਸਵਾਮੀ ਸੱਜਣਾਨੰਦ ਨੇ ਆਸ਼ੂਤੋਸ਼ ਰਾਣਾ ਤੇ ਤਰੁਣ ਖੰਨਾ ਨਾਲ ਕੀਤੀ ਮੁਲਾਕਾਤ

-‘ਹਰ ਘਰ ਰਾਮ, ਹਰ ਹਿਰਦੇ ਰਾਮ’ ਦੇ ਸੰਦੇਸ਼ ਨਾਲ ਕਰਵਾਈ ਜਾਵੇਗੀ ਸ੍ਰੀ ਰਾਮ ਕਥਾ ਅੰਮ੍ਰਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਦਿਵਯ ਜੋਤੀ ਜਾਗ੍ਰਤੀ ਸੰਸਥਾਨ ਤੇ ਸਮੂਹ ਜਲੰਧਰ ਨਿਵਾਸੀਆਂ ਦੇ ਸਹਿਯੋਗ ਨਾਲ ਜਲੰਧਰ ’ਚ ਸ੍ਰੀ ਰਾਮ ਕਥਾ ਅੰਮ੍ਰਿਤ ਕਰਵਾਈ ਜਾਵੇਗੀ। ਇਹ ਕਥਾ ਅੰਮ੍ਰਿਤ 22 ਤੋਂ 28 ਨਵੰਬਰ ਤੱਕ ਰੋਜ਼ਾਨਾ ਸ਼ਾਮ 6 ਤੋਂ ਰਾਤ 9 ਵਜੇ ਤੱਕ ਸਾਈਂ ਦਾਸ ਸਕੂਲ ਗਰਾਊਂਡ, ਜਲੰਧਰ ਕਰਵਾਈ ਜਾਵੇਗੀ। ਇਸ ਦੌਰਾਨ ਵਿਸ਼ਵ ਪ੍ਰਸਿੱਧ ਕਥਾਵਾਚਿਕਾ ਸਾਧਵੀ ਸ਼੍ਰੇਯਾ ਭਾਰਤੀ ਪ੍ਰਭੂ ਸ੍ਰੀ ਰਾਮ ਦੇ ਦਿਵਯ ਜੀਵਨ, ਆਦਰਸ਼ਾਂ, ਮਰਿਆਦਾ ਤੇ ਅਧਿਆਤਮਿਕ ਸੰਦੇਸ਼ਾਂ ’ਤੇ ਆਧਾਰਿਤ ਸ੍ਰੀ ਰਾਮ ਕਥਾ ਦਾ ਵਿਆਖਿਆਨ ਕਰਨਗੇ। ਕਥਾ ਅੰਮ੍ਰਿਤ ਦੇ ਪ੍ਰਚਾਰ-ਪ੍ਰਸਾਰ ਸਬੰਧੀ ਸਵਾਮੀ ਸੱਜਣਾਨੰਦ ਨੇ ਪ੍ਰਸਿੱਧ ਬਾਲੀਵੁੱਡ ਅਦਾਕਾਰ ਆਸ਼ੂਤੋਸ਼ ਰਾਣਾ ਤੇ ਤਰੁਣ ਖੰਨਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸਵਾਮੀ ਸੱਜਣਾਨੰਦ ਨੇ ਉਨ੍ਹਾਂ ਨੂੰ ਜਲੰਧਰ ’ਚ ਹੋਣ ਜਾ ਰਹੇ ਸ੍ਰੀ ਰਾਮ ਕਥਾ ਅੰਮ੍ਰਿਤ ਬਾਰੇ ਜਾਣਕਾਰੀ ਦਿੱਤੀ ਤੇ ਇਸ ਅਧਿਆਤਮਿਕ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਸ੍ਰੀ ਰਾਮ ਕਥਾ ਦੇ ਸੰਦੇਸ਼ ਨੂੰ ਵਿਆਪਕ ਪੱਧਰ ’ਤੇ ਲੋਕਾਂ ਤੱਕ ਪਹੁੰਚਾਉਣਾ ਤੇ ਭਾਰਤੀ ਸੰਸਕ੍ਰਿਤੀ ਤੇ ਅਧਿਆਤਮਿਕ ਪਰੰਪਰਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ। ਸ੍ਰੀ ਰਾਮ ਕਥਾ ਅੰਮ੍ਰਿਤ ਰਾਹੀਂ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ਦੇ ਸ਼ਰਧਾਲੂਆਂ ਨੂੰ ਪ੍ਰਭੂ ਸ੍ਰੀ ਰਾਮ ਦੀ ਮਹਿਮਾ ਦਾ ਸਰਵਣ ਕਰਨ ਤੇ ਉਨ੍ਹਾਂ ਦੇ ਆਦਰਸ਼ ਜੀਵਨ ਤੋਂ ਪ੍ਰੇਰਣਾ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ।