- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਕੇਸ਼ ਗਾਂਧੀ, ਜਲੰਧਰ : ਸ਼ਨਿਚਰਵਾਰ ਬੱਸ ਸਟੈਂਡ ਤੇ ਸਿਟੀ ਰੇਲਵੇ ਸਟੇਸ਼ਨ ਵਿਖੇ ਏਡੀਸੀਪੀ ਸਿਟੀ-2 ਅਦਿੱਤਿਆ ਦੀ ਅਗਵਾਈ ਹੇਠ ਏਸੀਪੀ ਦੀ ਸੁਪਰਵੀਜ਼ਨ ਹੇਠ ਇਕੋ ਸਮੇਂ ਥਾਣਾ ਮੁਖੀਆਂ ਸਮੇਤ ਥਾਣਾ ਪੁਲਿਸ, ਬੰਬ ਨਿਰੋਧਕ ਟੀਮਾਂ, ਡਾਗ ਸਕੁਐਡ ਤੇ ਹੋਰ ਟੀਮਾਂ ਦੇ ਨਾਲ ਵੱਡੇ ਤੌਰ 'ਤੇ ਅਚਨਚੇਤੀ ਚੈਕਿੰਗ ਕੀਤੀ ਗਈ।

ਰਾਕੇਸ਼ ਗਾਂਧੀ, ਜਲੰਧਰ : ਸ਼ਨਿਚਰਵਾਰ ਬੱਸ ਸਟੈਂਡ ਤੇ ਸਿਟੀ ਰੇਲਵੇ ਸਟੇਸ਼ਨ ਵਿਖੇ ਏਡੀਸੀਪੀ ਸਿਟੀ-2 ਅਦਿੱਤਿਆ ਦੀ ਅਗਵਾਈ ਹੇਠ ਏਸੀਪੀ ਦੀ ਸੁਪਰਵੀਜ਼ਨ ਹੇਠ ਇਕੋ ਸਮੇਂ ਥਾਣਾ ਮੁਖੀਆਂ ਸਮੇਤ ਥਾਣਾ ਪੁਲਿਸ, ਬੰਬ ਨਿਰੋਧਕ ਟੀਮਾਂ, ਡਾਗ ਸਕੁਐਡ ਤੇ ਹੋਰ ਟੀਮਾਂ ਦੇ ਨਾਲ ਵੱਡੇ ਤੌਰ 'ਤੇ ਅਚਨਚੇਤੀ ਚੈਕਿੰਗ ਕੀਤੀ ਗਈ। ਇਸ ਦੌਰਾਨ ਆਉਣ-ਜਾਣ ਵਾਲੇ ਸ਼ੱਕੀਆਂ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਗਈ। ਬੱਸ ਸਟੈਂਡ, ਰੇਲਵੇ ਸਟੇਸ਼ਨ ਆਉਣ-ਜਾਣ ਦੇ ਕਾਰਨਾਂ ਬਾਰੇ ਵੀ ਪੁੱਿਛਆ ਗਿਆ ਤੇ ਆਈਡੀਜ਼ ਚੈੱਕ ਕੀਤੀਆਂ ਗਈਆਂ। ਰੇਲਵੇ ਸਟੇਸ਼ਨ ਤੇ ਬੱਸ ਸਟੈਂਡ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ/ਅਧਿਕਾਰੀਆ ਨੂੰ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਤੇ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪੇ੍ਰਿਤ ਕੀਤਾ ਗਿਆ।