ਪਿੰਡ ਬੱਲਾਂ ਵਿਖੇ ਗੁਰਦੁਆਰਾ ਬਾਬਾ ਭਾਗੋ ਜੀ ਦਾ ਸਾਲਾਨਾ ਜੋੜ ਮੇਲਾ 26 ਨੂੰ ਪਿੰਡ ਬੱਲਾਂ ਵਿਖੇ ਗੁਰਦੁਆਰਾ ਬਾਬਾ ਭਾਗੋ ਜੀ ਦਾ ਸਾਲਾਨਾ ਜੋੜ ਮੇਲਾ 26 ਨੂੰ
Publish Date: Wed, 23 Sep 2026 09:11 PM (IST)
Updated Date: Wed, 23 Sep 2026 09:15 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ: ਜਲੰਧਰ ਪਠਾਨਕੋਟ ਜੀਟੀ ਰੋਡ ਤੇ ਸਥਿਤ ਪਿੰਡ ਬੱਲਾਂ ਵਿਖੇ ਪ੍ਰਸਿੱਧ ਗੁਰਦੁਆਰਾ ਬਾਬਾ ਭਾਗੋ ਜੀ ਦਾ ਸਾਲਾਨਾ ਜੋੜ ਮੇਲਾ ਬਾਬਾ ਭਾਗੋ ਜੀ ਗੁਰਦੁਆਰਾ ਟਰੱਸਟ, ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਦਿਨ ਸ਼ਨੀਵਾਰ 26 ਸਤੰਬਰ ਨੂੰ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵੀ ਰਣਵੀਰ ਸਿੰਘ ਬੱਲ, ਪ੍ਰਧਾਨ ਸੁਰਿੰਦਰ ਸਿੰਘ ਬੱਲ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ (ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਕਰਤਾਰਪੁਰ), ਬੁੱਕਣ ਸਿੰਘ ਬੱਲ ਆਦਿ ਵਲੋਂ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਸਤੰਬਰ ਦਿਨ ਵੀਰਵਾਰ ਨੂੰ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭੇ ਜਾਣਗੇ। ਉਪਰੰਤ ਸ਼ਾਮ 6.30 ਵਜੇ ਭਾਈ ਸ਼ੁਭਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਵਲੋਂ ਅਤੇ 25 ਸਤੰਬਰ ਸਿੰਘ ਸ਼ੁਕਰਵਾਰ ਸ਼ਾਮ 6.30 ਤੋਂ 730 ਤੱਕ ਮੀਰੀ ਪੀਰੀ ਖਾਲਸਾ ਜੱਥਾ ਜਗਾਧਰੀ ਵਾਲੀਆਂ ਬੀਬੀਆਂ ਦਾ ਜੱਥਾ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਮੇਲੇ ਵਾਲੇ ਦਿਨ 26 ਸਤੰਬਰ ਦਿਨ ਸ਼ਨੀਵਾਰ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਅਰਦਾਸ ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿਚ ਕੀਰਤਨੀ ਜਥਾ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਸਵੇਰੇ 10.30 ਵਜੇ 11.30 ਵਜੇ ਤੱਕ ਅਤੇ ਪੰਥ ਪ੍ਰਸਿੱਧ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦੇ ਢਾਡੀ ਜਥੇ ਵਲੋਂ ਸ਼ਬਦ ਕੀਰਤਨ ਤੇ ਸਿੰਘਾ ਸ਼ਹੀਦਾਂ ਦੀਆਂ ਵੀਰਰਸੀ ਵਾਰਾਂ ਰਾਹੀਂ ਗੁਰੂ ਇਤਿਹਾਸ ਸਰਵਣ ਕਰਵਾਇਆ ਜਾਵੇਗਾ। ਬਾਅਦ ਦੁਪਹਿਰ ਪ੍ਰਸਿੱਧ ਗਾਇਕ ਹਰਜੀਤ ਹਰਮਨ, ਪੰਮਾ ਡੂਮੇਵਾਲ , ਰਵਿੰਦਰ ਗਰੇਵਾਲ ਅਤੇ ਬੱਬੂ ਮਾਨ ਆਦਿ ਕਲਾਕਾਰ ਧਾਰਮਿਕ ਗੀਤਾਂ ਰਾਹੀਂ ਆਪਣੀ ਹਾਜ਼ਰੀ ਭਰਨਗੇ।