- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢੰਡੋਵਾਲ ਸੁਸਾਇਟੀ ਦੇ ਸੁਰਿੰਦਰਜੀਤ ਸਿੰਘ ਚੱਠਾ ਪ੍ਰਧਾਨ ਬਣੇ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬੁੱਧਵਾਰ ਨੂੰ ਕੋਆਪਰੇਟਿਵ ਸੁਸਾਇਟੀ ਢੰਡੋਵਾਲ ਦੇ ਅਹੁਦੇਦਾਰਾਂ ਦੀ ਚੋਣ ਹੋਈ। ਇਹ ਚੋਣ ਕੋਆਪ੍ਰੇਟਿਵ ਸੁਸਾਇਟੀ ਢੰਡੋਵਾਲ ਦੇ ਸੈਕਟਰੀ ਬਲਦੇਵ ਰਾਜ ਦੀ ਨਿਗਰਾਨੀ ਹੇਠ ਹੋਈ। ਇਸ ਚੋਣ ’ਚ ਪਿੰਡ ਢੰਡੋਵਾਲ ਦੇ ਸਾਬਕਾ ਸਰਪੰਚ, ਬਲਾਕ ਕਾਂਗਰਸ ਦੇ ਪ੍ਰਧਾਨ ਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਪ੍ਰਧਾਨ ਚੁਣੇ ਗਏ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਕੰਨੀਆਂ ਕਲਾਂ, ਵਾਈਸ ਪ੍ਰਧਾਨ ਹਰਦੇਵ ਸਿੰਘ ਕਾਕੜਾ ਕਲਾਂ ਬਣੇ। ਇਨ੍ਹਾਂ ’ਚ ਰਣਜੀਤ ਸਿੰਘ ਕੋਟਲਾ ਸੂਰਜ ਮੱਲ, ਸੁਰਿੰਦਰ ਕੌਰ ਕੋਟਲਾ ਸੂਰਜ ਮੱਲ, ਗੁਰਵਿੰਦਰ ਕੌਰ ਨੰਗਲ ਅੰਬੀਆ ਖੁਰਦ ਮੈਂਬਰ ਮੌਜੂਦ ਸਨ। ਚੋਣ ਹੋਣ ਉਪਰੰਤ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਾਥੀਆਂ ਸਮੇਤ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਦੇ ਗ੍ਰਹਿ ’ਚ ਪੁੱਜੇ। ਉਨ੍ਹਾਂ ਚੱਠਾ ਨੂੰ ਵਧਾਈ ਦਿੰਦਿਆਂ ਬਾਕੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਜਸਵੰਤ ਸਿੰਘ ਕੋਟਲਾ ਸੂਰਜ ਮੱਲ, ਜਗਤਾਰ ਸਿੰਘ ਖਾਲਸਾ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਢੰਡੋਵਾਲ, ਰਵੀ ਪਾਲ ਸੈਲਜਮੈਨ, ਰਾਜ ਸਿੰਗਲਾ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਅਸ਼ਵਿੰਦਰਪਾਲ ਸਿੰਘ ਖੈਹਿਰਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਮਹਿਤਪੁਰ, ਸੋਨੂੰ ਕੰਗ ਪੀਏ, ਪਹਿਲਵਾਨ ਨਛੱਤਰ ਸਿੰਘ ਢੰਡੋਵਾਲ, ਸੁਖਦੇਵ ਸਿੰਘ ਸੁੱਖਾ ਵਾਇਸ ਚੇਅਰਮੈਨ ਬਲਾਕ ਸੰਮਤੀ ਸ਼ਾਹਕੋਟ, ਅਰਵਿੰਦਰ ਸਿੰਘ ਸਰਪੰਚ ਕੋਟਲਾ ਸੂਰਜ ਮੱਲ, ਗੁਰਨਾਮ ਸਿੰਘ ਸਾਬਕਾ ਸਰਪੰਚ ਕੋਟਲਾ ਸੂਰਜ ਮੱਲ, ਵੀਰ ਸਿੰਘ ਕਸ਼ਯਪ, ਬਲਬੀਰ ਸਿੰਘ ਟਰਾਂਸਪੋਰਟ, ਸਤਵਿੰਦਰ ਸਿੰਘ ਠੇਕੇਦਾਰ, ਦਵਿੰਦਰ ਸਿੰਘ ਰਹੇਲੂ, ਜਗਦਮਨਪ੍ਰੀਤ ਸਿੰਘ ਨੰਬਰਦਾਰ ਕਾਕੜਾ ਕਲਾਂ, ਗੁਰਜੀਤ ਸਿੰਘ ਅਟਵਾਲ, ਜਸਵੀਰ ਸਿੰਘ ਲੱਬੀ, ਅਸ਼ਵਨੀ ਪ੍ਰਧਾਨ ਕਾਕੜਾ ਕਲਾਂ, ਸਲਵਿੰਦਰ ਪ੍ਰਕਾਸ਼, ਜਗਜੀਤ ਸਿੰਘ ਪੰਨੂੰ, ਜਸਵਿੰਦਰ ਸਿੰਘ ਬਿੱਟੂ, ਹਰਦਿਆਲ ਸਿੰਘ ਜਾਫਰਵਾਲ ਸਾਬਕਾ ਸਰਪੰਚ, ਪਰਮਜੀਤ ਪੰਮਾ ਸਾਬਕਾ ਸਰਪੰਚ ਬਿੱਲੀ ਚਾਹਰਮੀ, ਸਾਧਾ ਸਿੰਘ ਮੀਏਂਵਾਲ, ਹਰਵਿੰਦਰ ਸਿੰਘ ਡੀ.ਸੀ. ਸਾਬਕਾ ਸਰਪੰਚ ਰੂਪੇਵਾਲ, ਜਗਤਾਰ ਸਿੰਘ ਸਾਬਕਾ ਸਰਪੰਚ ਬਾਜਵਾ ਕਲਾਂ ਆਦਿ ਮੌਜੂਦ ਸਨ।