- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਨੀਤਾ ਕਪੂਰ 'ਇੰਡੀਅਨ ਰੈੱਡ ਕਰਾਸ ਸੁਸਾਇਟੀ' ਦੀ ਜੀਵਨ ਭਰ ਮੈਂਬਰ ਨਿਯੁਕਤ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਅਪਾਹਜ਼ ਆਸ਼ਰਮ ਦੀ ਕੋ ਚੇਅਰਮੈਨ ਸੁਨੀਤਾ ਕਪੂਰ ਨੂੰ 'ਇੰਡੀਅਨ ਰੈੱਡ ਕਰਾਸ ਸੁਸਾਇਟੀ' ਦਾ ਜੀਵਨ ਭਰ ਲਈ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਜਲੰਧਰ ਦੀ ਐੱਸਡੀਐੱਮ ਸ਼ੁਭੀ ਅੰਗਰਾ ਵੱਲੋਂ ਕੀਤੀ ਗਈ। ਇਸ ਮੌਕੇ ਇਨਕਮ ਟੈਕਸ ਕਮਿਸ਼ਨਰ ਡਾ. ਗਿਰੀਸ਼ ਬਾਲੀ ਨੇ ਉਨ੍ਹਾਂ ਨੂੰ ਜੀਵਨ ਮੈਂਬਰਸ਼ਿਪ ਦਾ ਸਰਟੀਫਿਕੇਟ ਭੇਟ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਲਗਭਗ 26 ਸਾਲਾਂ ਤੋਂ ਸੁਨੀਤਾ ਕਪੂਰ ਆਪਣੇ ਪਤੀ ਤਰਸੇਮ ਕਪੂਰ ਦੇ ਨਾਲ ਮਿਲ ਕੇ ਨਿਰਸਵਾਰਥ ਮਾਨਵਤਾਵਾਦੀ ਸੇਵਾ ’ਚ ਜੁਟੇ ਹੋਏ ਹਨ। ਜਲੰਧਰ ਸਥਿਤ 'ਅਪਾਹਿਜ ਆਸ਼ਰਮ' ਦੀ ਕੋ-ਚੇਅਰਪਰਸਨ ਵਜੋਂ ਉਹ ਲਗਭਗ 182 ਵਿਅਕਤੀਆਂ, ਜਿਨ੍ਹਾਂ ’ਚ ਅਪਾਹਜ ਵਿਅਕਤੀ, ਮਾਨਸਿਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕ ਤੇ ਬੇਸਹਾਰੇ ਸ਼ਾਮਲ ਹਨ ਦੀ ਦੇਖਭਾਲ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ 'ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ' ਦੀ ਸਹਿ-ਚੇਅਰਪਰਸਨ ਵਜੋਂ ਉਹ ਚੈਰੀਟੇਬਲ ਹਸਪਤਾਲ ’ਚ ਵੱਖ-ਵੱਖ ਸਿਹਤ ਸੇਵਾਵਾਂ ਪ੍ਰਦਾਨ ਕਰਨ ’ਚ ਸਰਗਰਮ ਸਹਿਯੋਗ ਦਿੰਦੇ ਹਨ। ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਸੁਨੀਤਾ ਕਪੂਰ ਨੇ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਸਮਰਪਣ ਤੇ ਦ੍ਰਿੜਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ।