- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਦੀਪ ਸਿੰਘ ਟਾਂਡਾ ਦਾ ਅਚਨਚੇਤੀ ਦਿਹਾਂਤ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੱਡਾ ਘਾਟਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਮ, ਜਲੰਧਰ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ ਦੇ ਪੀਏਸੀ ਮੈਂਬਰ, ਜਨਰਲ ਸਕੱਤਰ ਤੇ ਦੁਆਬਾ ਜ਼ੋਨ ਇੰਚਾਰਜ ਸੰਦੀਪ ਸਿੰਘ ਟਾਂਡਾ ਜੀ ਅੱਜ ਅਚਨਚੇਤ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਦੋ ਦਿਨਾਂ ਤੋਂ ਡੀਐੱਮਸੀ ਹਸਪਤਾਲ, ਲੁਧਿਆਣਾ ਵਿਖੇ ਦਾਖਲ ਸਨ। ਉਹ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਵੀ ਰਹੇ ਸਨ। ਉਹ ਇਕ ਸੁਲਝੇ ਹੋਏ, ਮਿਹਨਤੀ ਤੇ ਜਥੇਬੰਦੀ ਪ੍ਰਤੀ ਸਮਰਪਿਤ ਨੌਜਵਾਨ ਆਗੂ ਸਨ। ਦਵਿੰਦਰ ਸਿੰਘ ਖ਼ਾਲਸਾ ਰੁੜਕਾ ਕਲਾਂ, ਹਲਕਾ ਇੰਚਾਰਜ ਫ਼ਿਲੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਅਚਨਚੇਤੀ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਛੋਟੀ ਉਮਰ ’ਚ ਸਾਡੇ ’ਚੋਂ ਚਲੇ ਜਾਣਾ ਪਰਿਵਾਰ ਦੇ ਨਾਲ-ਨਾਲ ਸਮੁੱਚੀ ਪਾਰਟੀ ਤੇ ਖ਼ਾਸ ਕਰਕੇ ਯੂਥ ਵਿੰਗ ਲਈ ਬਹੁਤ ਵੱਡਾ ਘਾਟਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਲੀਡਰਸ਼ਿਪ, ਅਹੁਦੇਦਾਰ ਤੇ ਵਰਕਰ ਇਸ ਦੁੱਖ ਦੀ ਘੜੀ ’ਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ ਤੇ ਦੁੱਖ ’ਚ ਦਿਲੋਂ ਸ਼ਰੀਕ ਹਨ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਸੰਦੀਪ ਸਿੰਘ ਟਾਂਡਾ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ ਤੇ ਪਰਿਵਾਰ, ਸਨੇਹੀਆਂ ਤੇ ਸਮੂਹ ਪਾਰਟੀ ਸਾਥੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।