- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਦੀ ਅਚਾਨਕ ਮੌਤ ਨਾਲ ਮਜ਼ਦੂਰਾਂ ’ਚ ਸੋਗ ਦੀ ਲਹਿਰ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪ੍ਰੈੱਸ ਸਕੱਤਰ ਬਲਦੇਵ ਨੂਰਪੁਰੀ ਤੇ ਵਿਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਦੱਸਿਆ ਕਿ ਸਾਥੀ ਗੁਰਨਾਮ ਸਿੰਘ ਦਾਊਦ ਕੁਲ ਹਿੰਦ ਕਿਸਾਨ ਮਹਾਂ ਸਭਾ ਦੀ 20-21 ਸਤੰਬਰ ਨੂੰ ਜਲੰਧਰ ਹੋ ਰਹੀ ਕੁੱਲ ਹਿੰਦ ਕਾਨਫਰੰਸ ਬਾਬਤ ਜਨਤਕ ਉਗਰਾਹੀ ਕਰਨ ਲਈ ਰਈਆ ਦਫ਼ਤਰ ਤੋਂ ਪਿੰਡ ਬੁਟਾਰੀ ਨੂੰ ਮੋਟਰਸਾਈਕਲ ’ਤੇ ਜਾ ਰਹੇ ਸਨ। ਬੁਟਾਰੀ ਕੋਲ ਗਏ ਤਾਂ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਤੇਜ਼ ਰਫ਼ਤਾਰ ਔਰਬਿਟ ਬੱਸ ਦੀ ਟੱਕਰ ਨਾਲ ਮੌਕੇ ’ਤੇ ਮੌਤ ਹੋ ਗਈ। ਸਾਥੀ ਦਾਊਦ ਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਸੈਂਕੜੇ ਲੋਕ ਰਈਆ ਦਫ਼ਤਰ, ਪਿੰਡ ਦਾਊਦ ਤੇ ਬਾਬਾ ਬਕਾਲਾ ਹਸਪਤਾਲ ਇਕੱਠੇ ਹੋ ਗਏ। ਜਿਥੇ ਪੋਸਟਮਾਰਟਮ ਤੋਂ ਬਾਅਦ ਪਿੰਡ ਦਾਊਦ ਵਿਖੇ ਮ੍ਰਿਤਕ ਦੇਹ ਨੂੰ ਲਿਆਇਆ ਗਿਆ। ਉਨ੍ਹਾਂ ਦੀ ਮਿਰਤਕ ਦੇਹ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਬਲਦੇਵ ਸਿੰਘ ਨੂਰਪੁਰੀ, ਸ਼ਮਸ਼ੇਰ ਸਿੰਘ ਬਟਾਲਾ, ਪਰਮਜੀਤ ਰੰਧਾਵਾ, ਚਮਨ ਲਾਲ ਦਰਾਜ਼ ਕੇ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਮਹੀਂਪਾਲ, ਪਲਵਿੰਦਰ ਮਹਿਸਮਪੁਰ, ਸੁਰਜੀਤ ਦੁਧਰਾਏ, ਹਰਜਿੰਦਰ ਸਿੰਘ ਚੌਂਗ, ਜਸਵੀਰ ਸਿੰਘ ਵੈਰੋਵਾਲ਼ ਆਦਿ ਨੇ ਲਾਲ ਝੰਡਾ ਪਾਇਆ। ਸਾਥੀ ਦਾਊਦ ਦੇ ਬੇਵਕਤ ਤੁਰ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਜਿਸ ਦੇ ਕੇਂਦਰੀ ਕਮੇਟੀ ਮੈਂਬਰ ਸਨ, ਨੂੰ ਬਹੁਤ ਵੱਡਾ ਘਾਟਾ ਪਿਆ। ਸਾਥੀ ਗੁਰਨਾਮ ਸਿੰਘ ਦਾਊਦ ਜੀ ਦਾ ਸ਼ਰਧਾਂਜਲੀ ਸਮਾਗਮ 10 ਸਤੰਬਰ ਨੂੰ ਰਈਆ ਮੰਡੀ ’ਚ ਹੋਵੇਗਾ।