- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੋਰਟਿਸ ਹਸਪਤਾਲ ਜਲੰਧਰ ਨੇ ਐਮਰਜੈਂਸੀ ਕਾਰਡੀਅਕ ਕੇਅਰ 'ਚ ਰਚਿਆ ਇਤਿਹਾਸ: 111 ਗੰਭੀਰ ਹਾਰਟ ਅਟੈਕ ਦੇ ਮਰੀਜ਼ਾਂ ਦਾ ਕੀਤਾ ਸਫਲ ਇਲਾਜ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਦਿਲ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਅਤੇ ਐਮਰਜੈਂਸੀ ਕਾਰਡੀਅਕ ਕੇਅਰ ਵਿੱਚ ਖੇਤਰ ਦੇ ਪ੍ਰਮੁੱਖ ਕੇਂਦਰ ਫੋਰਟਿਸ ਹਸਪਤਾਲ ਜਲੰਧਰ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਹਸਪਤਾਲ ਨੇ ਦਿਲ ਦੇ ਸਭ ਤੋਂ ਖ਼ਤਰਨਾਕ ਹਾਰਟ ਅਟੈਕ, ਜਿਸ ਨੂੰ ਐਸਟੀ-ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ ਸਟੇਮੀ ਕਿਹਾ ਜਾਂਦਾ ਹੈ, ਦੇ 111 ਮਾਮਲਿਆਂ ਦਾ ਸਫਲਤਾਪੂਰਵਕ ਇਲਾਜ ਕਰਕੇ ਮਰੀਜ਼ਾਂ ਨੂੰ ਨਵਾਂ ਜੀਵਨ ਦਿੱਤਾ ਹੈ। ਨਵੰਬਰ 2025 ਤੋਂ ਲੈ ਕੇ ਹੁਣ ਤੱਕ ਹਸਪਤਾਲ ਨੇ ਮਜ਼ਬੂਤ ਐਮਰਜੈਂਸੀ ਰਿਸਪਾਂਸ ਦਿਖਾਉਂਦੇ ਹੋਏ 91 ਪ੍ਰਾਇਮਰੀ ਐਂਜੀਓਪਲਾਸਟੀ (ਬੰਦ ਧਮਨੀਆਂ ਨੂੰ ਖੋਲ੍ਹਣ ਦੀ ਇਮਰਜੈਂਸੀ ਪ੍ਰੋਸੀਜਰ) ਤੇ 19 ਥ੍ਰੋਮਬੋਲਾਇਸਿਸ (ਖੂਨ ਦੇ ਥੱਕੇ ਘੁਲਾਉਣ ਵਾਲੀ) ਪ੍ਰੋਸੀਜਰਾਂ ਰਾਹੀਂ ਦਿਲ ਦੇ ਨੁਕਸਾਨ ਨੂੰ ਸੀਮਤ ਕਰਕੇ ਮਰੀਜ਼ਾਂ ਦੀ ਜਾਨ ਬਚਾਈ ਹੈ।
ਕਾਰਡੀਓਲੋਜੀ ਮਾਹਿਰ ਡਾ ਵੀ.ਪੀ. ਸ਼ਰਮਾ ਅਨੁਸਾਰ, 'ਸਟੇਮੀ' ਦਿਲ ਦਾ ਸਭ ਤੋਂ ਗੰਭੀਰ ਅਟੈਕ ਮੰਨਿਆ ਜਾਂਦਾ ਹੈ। ਇਸ ਬਿਮਾਰੀ ਦੇ ਮੁੱਖ ਜੋਖ਼ਮ ਦੇ ਕਾਰਕ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼, ਹਾਈ ਕੋਲੈਸਟ੍ਰੋਲ, ਸਿਗਰਟਨੋਸ਼ੀ/ਤੰਬਾਕੂ ਦੀ ਵਰਤੋਂ, ਮੋਟਾਪਾ, ਆਰਾਮਤਲਬ ਜੀਵਨਸ਼ੈਲੀ ਤੇ ਦਿਲ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ ਹੈ। ਫੋਰਟਿਸ ਹਸਪਤਾਲ ਜਲੰਧਰ ਦੀ ਇਸ ਪ੍ਰਾਪਤੀ ਪਿੱਛੇ ਮਾਹਿਰ ਡਾਕਟਰਾਂ ਦੀ ਇੱਕ ਮਜ਼ਬੂਤ ਟੀਮ ਹੈ, ਜਿਸ ਦੀ ਅਗਵਾਈ ਸੀਨੀਅਰ ਡਾਇਰੈਕਟਰ ਅਤੇ ਐੱਚਓਡੀ (ਕਾਰਡੀਓਲੋਜੀ) ਡਾ. ਵੀ.ਪੀ. ਸ਼ਰਮਾ ਕਰ ਰਹੇ ਹਨ। ਟੀਮ ’ਚ ਡਾ. ਅੰਕਿਤ ਮਹਾਜਨ (ਸੀਨੀਅਰ ਕੰਸਲਟੈਂਟ, ਕਾਰਡੀਓਲੋਜੀ), ਡਾ. ਭੁਪਿੰਦਰ ਕੁਮਾਰ (ਸੀਨੀਅਰ ਕੰਸਲਟੈਂਟ, ਕਾਰਡੀਓਲੋਜੀ), ਡਾ. ਸ਼ੀਤਲ ਗਰਗ (ਕਾਰਡਿਅਕ ਐਨੇਸਥੇਟਿਸਟ ਤੇ ਸੀਨੀਅਰ ਕੰਸਲਟੈਂਟ), ਅਤੇ ਡਾ. ਯਸ਼ਸਵੀ ਸ਼ਰਮਾ (ਕੰਸਲਟੈਂਟ, ਕਾਰਡੀਓ ਥੋਰੇਸਿਕ ਵੈਸਕੁਲਰ ਸਰਜਰੀ) ਸ਼ਾਮਲ ਹਨ।