- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਦੇ ਗੋਰੀਆ ਕੰਪਲੈਕਸ ’ਚ ਧੂਮਧਾਮ ਨਾਲ ਮਨਾਇਆ ਦੁਸਹਿਰਾ ਮਹੋਤਸਵ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ ਦੀ ਅਗਵਾਈ ਹੇਠ ਗੀਤਾ ਕਲੋਨੀ, ਕਾਂਸ਼ੀ ਨਗਰ ਰੋਡ ਸਥਿਤ ਗੋਰੀਆ ਕੰਪਲੈਕਸ ’ਚ ਪਹਿਲੀ ਵਾਰ ਦੁਸਹਿਰਾ ਉਤਸਵ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚੇ। ਸ਼ਾਨਦਾਰ ਰਾਵਣ ਦਹਿਨ ਤੇ ਅੰਮ੍ਰਿਤਸਰੀ ਆਤਿਸ਼ਬਾਜ਼ੀ ਨੇ ਲੋਕਾਂ ਦਾ ਮਨ ਮੋਹ ਲਿਆ। ਮਾਂ ਕਾਲਿਕਾ ਧਾਮ ਮੰਦਰ ਦੇ ਮੁੱਖ ਸੰਚਾਲਕ ਇੰਦਰਦੇਵ ਬਬਲੂ ਪੰਡਿਤ ਨੇ ਵਿਧੀ-ਵਿਧਾਨ ਅਨੁਸਾਰ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤੀ। ਇਸ ਦੌਰਾਨ ਨਸ਼ੇ ਦੇ ਦੈਂਤ ਦਾ ਪੁਤਲਾ ਵੀ ਫੁਕਿਆ ਗਿਆ। ਇਸ ਤੋਂ ਪਹਿਲਾਂ ਦੁਪਹਿਰ ਵੈਸ਼ਨੋ ਧਾਮ ਮੰਦਰ, ਗ੍ਰੀਨ ਐਵੇਨਿਊ ਤੋਂ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਤੇ ਜੈ ਸ਼੍ਰੀ ਰਾਮ ਮਹਾਵੀਰ ਕਲੱਬ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸਮਾਜ ਸੇਵਿਕਾ ਤਜਿੰਦਰ ਕੌਰ ਨੇ ਰਿਬਨ ਕੱਟ ਕੇ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਕੀਤਾ, ਜਦਕਿ ਚੇਅਰਮੈਨ ਸੁਭਾਸ਼ ਗੋਰੀਆ ਨੇ ਨਾਰੀਅਲ ਤੋੜ ਕੇ ਇਸ ਨੂੰ ਰਵਾਨਾ ਕੀਤਾ। ਸ਼ੋਭਾ ਯਾਤਰਾ ਕਾਲਾ ਸੰਘਿਆਂ ਰੋਡ, ਘਾਹ ਮੰਡੀ, ਚੋਪੜਾ ਕਲੋਨੀ, ਗੁਰੂ ਨਾਨਕ ਨਗਰ ਤੇ ਕਾਂਸ਼ੀ ਨਗਰ ਤੋਂ ਹੁੰਦੀ ਹੋਈ ਗੋਰੀਆ ਕੰਪਲੈਕਸ ਵਿਖੇ ਪਹੁੰਚੀ। ਰਸਤੇ ’ਚ ਸਜਾਈਆਂ ਗਈਆਂ ਮਨਮੋਹਕ ਝਾਕੀਆਂ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਸਮਾਗਮ ’ਚ ਸਾਬਕਾ ਵਿਧਾਇਕ ਤੇ ਭਾਜਪਾ ਐੱਸਸੀ ਮੋਰਚਾ ਪੰਜਾਬ ਦੇ ਪ੍ਰਧਾਨ ਸ਼ੀਤਲ ਅੰਗੁਰਾਲ, ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਦੇਵਰਾਜ ਪੱਪੂ ਸਾਈਂ, ਆਮ ਆਦਮੀ ਪਾਰਟੀ ਦੇ ਯੁਵਾ ਆਗੂ ਅਤੁਲ ਭਗਤ, ਏਸੀਪੀ ਆਤਿਸ਼ ਭਾਟੀਆ, ਥਾਣਾ ਭਾਰਗਵ ਕੈਂਪ ਦੇ ਇੰਚਾਰਜ ਸੰਜੀਵ ਸੂਰੀ, ਐੱਸਐੱਚਓ ਸਤਪਾਲ, ਪੰਜਾਬੀ ਕਾਮੇਡੀਅਨ ਸੰਦੀਪ ਪਟਿਲਾ, ਇੰਸਟਾਗ੍ਰਾਮ ਇਨਫਲੂਐਂਸਰ ਵਿਰੇਨ ਲੁਬਾਣਾ, ਕੌਂਸਲਰ ਨਵਦੀਪ ਸ਼ਾਲੂ, ਕੌਂਸਲਰ ਰਾਜ ਕੁਮਾਰ ਰਾਜੂ, ਆਪ ਦੀ ਜ਼ਿਲ੍ਹਾ ਪ੍ਰਮੁੱਖ ਸ਼ੋਭਾ ਭਗਤ, ਅਰੁਣ ਸੰਧਲ, ਰਾਜੀਵ ਭਗਤ ਤੇ ਪੰਡਿਤ ਅਰੁਣ ਸ਼ਰਮਾ ਸਮੇਤ ਕਈ ਪਤਵੰਤੇ ਹਾਜ਼ਰ ਸਨ। ਇਸ ਮੌਕੇ ਪੰਜਾਬ ਉਪ ਪ੍ਰਧਾਨ ਦੀਪਕ ਸ਼ਰਮਾ, ਚੇਅਰਮੈਨ ਮੇਜਰ ਸਿੰਘ, ਸੀਨੀਅਰ ਉਪ ਪ੍ਰਧਾਨ ਸੁਭਾਸ਼ ਬਰਾੜ, ਜਨਰਲ ਸਕੱਤਰ ਕੇਐੱਨ ਭੱਟੀ, ਸਕੱਤਰ ਰਾਜੇਸ਼ ਸ਼ਰਮਾ, ਜ਼ਿਲ੍ਹਾ ਚੇਅਰਮੈਨ ਭੂਸ਼ਣ ਭਗਤ, ਜ਼ਿਲ੍ਹਾ ਪ੍ਰਧਾਨ ਸ਼ੁਭਮ ਭਗਤ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਫਹੀਮ ਅਹਿਮਦ, ਪੰਜਾਬ ਮੀਡੀਆ ਇੰਚਾਰਜ ਹਰਸ਼ਿਤ ਗੋਰੀਆ ਤੇ ਪੰਜਾਬ ਮਹਿਲਾ ਚੇਅਰਪਰਸਨ ਪਰਵੀਨ ਗੋਰੀਆ ਸਮੇਤ ਸੰਗਠਨ ਦੇ ਹੋਰ ਅਹੁਦੇਦਾਰ ਤੇ ਜੈ ਸ਼੍ਰੀ ਰਾਮ ਮਹਾਵੀਰ ਕਲੱਬ ਦੇ ਮੈਂਬਰ ਵੀ ਮੌਜੂਦ ਸਨ।