
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਨਪੀਈਪੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ (ਜਲੰਧਰ) ਦੇ ਵਿਦਿਆਰਥੀਆਂ ਨੇ ਨੈਸ਼ਨਲ ਪੀਪਲ ਐਜੂਕੇਸ਼ਨ ਪ੍ਰੋਗਰਾਮ (ਐੱਨਪੀਈਪੀ) ਤਹਿਤ ਕਰਵਾਏ ਰੋਲ ਪਲੇਅ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਲਾਕ ਪੱਧਰ ’ਤੇ ਜੇਤੂ ਰਹੀ ਸਕੂਲ ਦੀ ਟੀਮ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਵੀ ਵਧੀਆ ਪ੍ਰਦਰਸ਼ਨ ਕੀਤਾ। ਰੋਲ ਪਲੇਅ ਮੁਕਾਬਲੇ ’ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਰੀਆ, ਆਨੰਨਿਆ, ਹਰਸੀਰਤ ਰਾਏ, ਜੀਵਿਕਾ ਤੇ ਸਿਮਰਨ ਕੌਰ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਟੀਮ ਦੀ ਇੰਚਾਰਜ ਅਧਿਆਪਕਾ ਧੀਰਜ ਕਲਸੀ ਨੂੰ ਵੀ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਤੇ ਸਮੂਹ ਸਟਾਫ਼ ਨੇ ਵਿਦਿਆਰਥਣਾਂ ਤੇ ਉਨ੍ਹਾਂ ਦੀ ਗਾਈਡ ਅਧਿਆਪਕਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਨਲਿਨੀ ਸਿੱਕਾ, ਪੂਨਮ ਦੱਤਾ, ਲਵਲੀਨ, ਬਲਜੀਤ ਕੌਰ, ਰੂਪ ਰਾਣੀ, ਨਿਰਮਲ ਕੌਰ, ਧੀਰਜ ਕਲਸੀ, ਜਗਦੀਪ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਕੌਰ, ਸਰਬਜੀਤ ਕੌਰ, ਬਲਜੀਤ ਕੌਰ ਸੈਣੀ, ਜਤਿੰਦਰ ਕੌਰ, ਗਗਨਦੀਪ ਕੌਰ, ਕਮਲਜੀਤ ਕੌਰ, ਰਾਜਵੰਤ ਕੌਰ, ਗੀਤਾ ਦੇਵੀ, ਸੁਖਵਿੰਦਰ ਸਿੰਘ, ਹਰਨੀਤ ਸਿੰਘ ਦਿਓਲ ਤੇ ਰੁਪਿੰਦਰ ਸਿੰਘ ਆਦਿ ਸਨ।