- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਜਯੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤਗਮੇ ਜਿੱਤੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਿਵ ਜਯੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ '70ਵੇਂ ਜ਼ਿਲ੍ਹਾ-ਪੱਧਰੀ ਤਲਵਾਰਬਾਜ਼ੀ ਟੂਰਨਾਮੈਂਟ ’ਚ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਸ਼ਿਵ ਜਯੋਤੀ ਪਬਲਿਕ ਸਕੂਲ ਦੇ ਪ੍ਰਬੰਧਕ ਤੇ ਪ੍ਰਿੰਸੀਪਲ ਪਰਵੀਨ ਸੈਲੀ ਨੇ ਦੱਸਿਆ ਕਿ ਅਰਨਵ ਸ਼ੌਰੀ ਤੇ ਅੰਸ਼ ਸ਼ੌਰੀ ਨੇ ਏਪੀਜੇ ਸਕੂਲ ਵਿਖੇ ਕਰਵਾਏ ਗਏ' 70ਵੇਂ ਜ਼ਿਲ੍ਹਾ-ਪੱਧਰੀ ਤਲਵਾਰਬਾਜ਼ੀ ਟੂਰਨਾਮੈਂਟ 2026-27' ਪੰਜਾਬ ਸਕੂਲ ਖੇਡਾਂ ’ਚ 12ਵੀਂ ਦੀ ਵਿਦਿਆਰਥਣ ਅੰਸ਼ ਸ਼ੌਰੀ ਨੇ ਅੰਡਰ-19 ਵਰਗ ’ਚ ਹਿੱਸਾ ਲਿਆ। ਉਸਨੇ ਏਪੀ ਈਵੈਂਟ ’ਚ ਸੋਨ ਤਗਮਾ ਤੇ ਫੋਇਲ ਈਵੈਂਟ ’ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਅਰਨਵ ਸ਼ੌਰੀ ਨੇ ਵੀ ਇਸੇ ਮੁਕਾਬਲੇ ਦੇ ਅੰਡਰ-14 ਵਰਗ ਦੇ ਅੰਦਰ ਏਪੀ ਈਵੈਂਟ ’ਚ ਚਾਂਦੀ ਦਾ ਤਗਮਾ ਤੇ ਫੋਇਲ ਈਵੈਂਟ ’ਚ ਕਾਂਸੀ ਤਗਮਾ ਜਿੱਤਿਆ। ਮੌਕੇ ਪ੍ਰਿੰਸੀਪਲ ਪਰਵੀਨ ਸੈਲੀ ਨੇ ਅੰਸ਼ ਸ਼ੌਰੀ ਤੇ ਅਰਨਵ ਸ਼ੌਰੀ ਨੂੰ ਸਰੀਰਕ ਸਿੱਖਿਆ ਵਿਭਾਗ ਦੇ ਮਾਰਗਦਰਸ਼ਨ ਹੇਠ ਪ੍ਰਾਪਤ ਕੀਤੇ ਤਲਵਾਰਬਾਜ਼ੀ ਟੂਰਨਾਮੈਂਟ ’ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਡਾ. ਵਿਦੁਰ ਜੋਤੀ ਚੇਅਰਮੈਨ, ਟਰੱਸਟ, ਡਾ. ਸੁਵਿਕਰਮ ਜੋਤੀ ਚੇਅਰਮੈਨ-ਕਮ-ਮੈਨੇਜਰ, ਮੈਨੇਜਿੰਗ ਕਮੇਟੀ ਤੇ ਜਨਰਲ ਸਕੱਤਰ, ਟਰੱਸਟ, ਵਾਈਸ-ਪ੍ਰਿੰਸੀਪਲ ਰਮਨਦੀਪ, ਅਸਿਸਟੈਂਟ ਵਾਈਸ-ਪ੍ਰਿੰਸੀਪਲ ਮਮਤਾ ਅਰੋੜਾ ਨੇ ਵੀ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਮਾਰਗਦਰਸ਼ਕ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ।