ਸ਼ਿਵ ਜੋਤੀ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ
ਸ਼ਿਵ ਜੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹੌਸਲਾ ਵਧਾਊ ਇਨਾਮ ਜਿੱਤਿਆ
Publish Date: Sun, 01 Nov 2026 08:12 PM (IST)
Updated Date: Sun, 01 Nov 2026 08:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਸ਼ਿਵ ਜੋਤੀ ਪਬਲਿਕ ਸਕੂਲ ਦੀ ਪ੍ਰਬੰਧਕ ਤੇ ਪ੍ਰਿੰਸੀਪਲ ਪਰਵੀਨ ਸੈਲੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਖੇਡਾਂ ’ਚੋਂ ਹੌਸਲਾ ਵਧਾਊ ਇਨਾਮ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਜਸਲੀਨ ਕੌਰ ਤੇ ਦਿਵਜੋਤ ਕੌਰ 6ਵੀਂ ਤੋਂ 8ਵੀਂ ਜਮਾਤ ਵਰਗ ’ਚੋਂ ਪੋਦਾਰ ਇੰਟਰਨੈਸ਼ਨਲ ਸਕੂਲ, ਜਲੰਧਰ ਵਿਖੇ ਆਯੋਜਿਤ ‘ਸਹੋਦਿਆ ਅੰਤਰ-ਸਕੂਲ ਪੋਸਟਰ, ਕਰਾਫਟ ਤੇ ਡਿਜੀਟਲ ਮੁਕਾਬਲੇ’ ’ਚ ਹਿੱਸਾ ਲੈ ਕੇ ਪ੍ਰਾਪਤੀ ਹਾਸਲ ਕੀਤੀ। ਦਿਵਜੋਤ ਕੌਰ ਨੇ ਮੌਕੇ ਤੇ ਹੀ ਸਾਈਬਰ-ਧੱਕੇਸ਼ਾਹੀ ਰੋਕੋ ਵਿਸ਼ੇ ਤੇ ਵਿਲੱਖਣ ਤੇ ਦਿਲਚਸਪ ਡਿਜੀਟਲ ਪੋਸਟਰ ਤਿਆਰ ਕੀਤਾ। ਜਸਲੀਨ ਕੌਰ ਨੇ ਪੋਸਟਰ ਦੇ ਵਿਚਾਰਾਂ ਤੇ ਸਮਾਜ ਨੂੰ ਦਿੱਤੇ ਜਾਣ ਵਾਲੇ ਸੰਦੇਸ਼ ਬਾਰੇ ਦੱਸਿਆ। ਜੱਜਾਂ ਨੇ ਟੀਮ ਨੂੰ ਹੌਸਲਾ-ਵਧਾਊ ਇਨਾਮ ਨਾਲ ਸਨਮਾਨਿਤ ਕੀਤਾ। ਪ੍ਰਬੰਧਕਾਂ ਨੇ ਟਰਾਫੀ ਤੇ ਸਰਟੀਫਿਕੇਟ ਪ੍ਰਦਾਨ ਕੀਤੇ। ਪ੍ਰਿੰਸੀਪਲ ਪਰਵੀਨ ਸੈਲੀ ਨੇ ਇਸ ਪ੍ਰਾਪਤੀ ਲਈ ਦਿਵਜੋਤ ਕੌਰ ਤੇ ਜਸਲੀਨ ਕੌਰ ਨੂੰ ਵਧਾਈ ਦਿੱਤੀ। ਡਾ. ਵਿਦੁਰ ਜੋਤੀ ਟਰੱਸਟ ਦੇ ਚੇਅਰਮੈਨ, ਡਾ. ਸੁਵਿਕ੍ਰਮ ਜੋਤੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ-ਕਮ-ਮੈਨੇਜਰ ਤੇ ਟਰੱਸਟ ਦੇ ਜਨਰਲ ਸਕੱਤਰ, ਵਾਈਸ-ਪ੍ਰਿੰਸੀਪਲ ਰਮਨਦੀਪ ਤੇ ਸਹਾਇਕ ਵਾਈਸ-ਪ੍ਰਿੰਸੀਪਲ ਮਮਤਾ ਅਰੋੜਾ ਨੇ ਵੀ ਇਨ੍ਹਾਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਗਵਾਈ ਕਰਨ ਵਾਲੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।