- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐਮਈਜੀਪੀ ਸਕੀਮ ਤਹਿਤ ਵਿਦਿਆਰਥੀਆਂ ਨੇ ਸਿੱਖੇ ਸਵੈ-ਰੁਜ਼ਗਾਰ ਦੇ ਨੁਕਤੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਦਮਪੁਰ : ਰੀਜਨਲ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ (ਆਰਸੀਈਡੀ) ਚੰਡੀਗੜ੍ਹ ਵੱਲੋਂ ਕਿੱਤਾਮੁਖੀ ਅਤੇ ਉੱਦਮਤਾ ਸਿਖਲਾਈ ਪ੍ਰੋਗਰਾਮਾਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਲਾਭਪਾਤਰੀਆਂ ਨੂੰ ਢੁਕਵੇਂ ਅਤੇ ਸਵੈ-ਨਿਰਭਰ ਰੁਜ਼ਗਾਰ ਦੇ ਮੌਕਿਆਂ ਤੱਕ ਪਹੁੰਚ ਕਰਨ ਦੀ ਲੜੀ ਤਹਿਤ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਹ ਸਮਾਗਮ ਆਈ.ਆਈ.ਸੀ. ਦੇ ਇੰਚਾਰਜ ਡਾ. ਰਚਨਾ ਤੁਲੀ, ਪਲੇਸਮੈਂਟ ਸੈੱਲ ਦੇ ਇੰਚਾਰਜ ਡਾ. ਰਾਕੇਸ਼ ਬਾਵਾ, ਸਟਾਰਟਅਪ ਦੇ ਇੰਚਾਰਜ ਡਾ. ਰਵਿੰਦਰ ਕੌਰ, ਐਂਟਰਪ੍ਰਨਿਓਰਸ਼ਿਪ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਹਰਮਨਪ੍ਰੀਤ ਸਿੰਘ, ਐਨ.ਐਸ.ਐਸ. ਇਕਾਈਆਂ ਦੇ ਪ੍ਰੋਗਰਾਮਰ ਅਫਸਰ ਅਤੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਥਿੰਦ ਅਤੇ ਡਾ. ਰਵਿੰਦਰ ਕੌਰ ਦੇ ਸਾਂਝੇ ਉਪਰਾਲਿਆਂ ਨਾਲ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਵਿਚ ਡਾ. ਬਲਵਿੰਦਰ ਸਿੰਘ ਥਿੰਦ ਨੇ ਵਿਸ਼ੇਸ਼ ਮਹਿਮਾਨਾਂ ਨੂੰ 'ਜੀ ਆਇਆਂ' ਕਹਿੰਦਿਆਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਆਰਸੀਈਡੀ ਵੱਲੋਂ ਸੀਨੀਅਰ ਕੰਸਲਟੈਂਟ ਸਤਵਿੰਦਰ ਸਿੰਘ ਨੇ ਆਖਿਆ ਕਿ ਕਾਲਜਾਂ ਤੋਂ ਡਿਗਰੀਆਂ ਲੈਣ ਉਪਰੰਤ ਨੌਜਵਾਨ ਸਰਕਾਰੀ ਨੌਕਰੀਆਂ ਦੀ ਇੱਛਾ ਰੱਖਦੇ ਹਨ ਪਰ ਸਰਕਾਰੀ ਨੌਕਰੀਆਂ ਦੇ ਮੌਕੇ ਅਤੇ ਸਾਧਨ ਸੀਮਤ ਹੋਣ ਕਾਰਨ ਸਾਡੇ ਦੇਸ਼ ਦੇ ਬਹੁਤੇ ਨੌਜਵਾਨ ਭਵਿੱਖਤ ਚਿੰਤਾ ਕਾਰਨ ਵਿਦੇਸ਼ਾਂ ਵੱਲ ਰੁਝਾਨ ਕਰਦੇ ਹਨ, ਜਿਸ ਨਾਲ ਸਾਡੇ ਨੌਜਵਾਨ ਪੀੜੀ ਦਾ ਵਿਦੇਸ਼ਾਂ ਵੱਲ ਬਰੇਨ ਡਰੇਨ ਹੋ ਰਿਹਾ ਹੈ। ਆਰਸੀਈਡੀ ਉਨ੍ਹਾਂ ਨੌਜਵਾਨਾਂ ਨੂੰ ਨਿੱਜੀ ਖੇਤਰ ਵਿਚ ਰਿਆਇਤੀ ਵਿਆਜ਼ ਦਰਾਂ ਰਾਹੀਂ ਸਬਸਿਡੀਆਂ ਨਾਲ ਸਵੈ ਰੁਜ਼ਗਾਰ ਦੇਣ ਦੀ ਪੇਸ਼ਕਸ਼ ਕਰਦਾ ਹੈ। ਇਸ ਮੌਕੇ ਯੂਕੋ ਬੈਂਕ ਜਲੰਧਰ ਦੇ ਐੱਲਡੀਐੱਮ ਐੱਮਐੱਸ ਮੋਤੀ ਨੇ ਕਿਹਾ ਕਿ ਕਿਹਾ ਕਿ ਸਵੈ-ਰੁਜ਼ਗਾਰ ਮਾਣ, ਸੁਤੰਤਰਤਾ ਅਤੇ ਰਿਟਰਨ ਦੀ ਪੂਰੀ ਮਾਲਕੀ ਪ੍ਰਦਾਨ ਕਰਦਾ ਹੋਣ ਦੇ ਬਾਵਜੂਦ ਵਿੱਤੀ ਸੰਕਟ ਉਨ੍ਹਾਂ ਨੌਜਵਾਨਾਂ ਲਈ ਸਵੈ-ਰੁਜ਼ਗਾਰ ਕਰਨ ਵਿੱਚ ਵੱਡੀ ਰੁਕਾਵਟ ਬਣ ਜਾਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਪੀਐੱਮਈਜੀਪੀ ਸਕੀਮ ਤਹਿਤ ਬੈਂਕਾਂ ਤੋਂ ਸਸਤੀਆਂ ਦਰਾਂ 'ਤੇ ਕਰਜ਼ੇ ਅਤੇ ਸਬਸਿਡੀ ਮਿਲਣ ਕਾਰਨ ਸਵੈਰੁਜ਼ਗਾਰ ਕਰਨ ਵਾਲੇ ਨੌਜਵਾਨਾਂ ਦੀਆਂ ਹਨ ਜਿਥੇ ਇਛਾਵਾਂ ਪੂਰੀਆਂ ਹੁੰਦੀਆਂ ਹਨ ਉੱਥੇ ਉਹ ਹੋਰਨਾਂ ਲਈ ਵੀ ਰੁਜ਼ਗਾਰ ਮੁਹੱਈਆ ਕਰਨ ਵਾਸਤੇ ਸਬੱਬ ਬਣਦੇ ਹਨ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਜੋ ਸਹਾਇਕ ਜੁਗਤਾਂ ਨੂੰ ਦੱਸਿਆ ਗਿਆ ਹੈ, ਸਾਡੇ ਵਿਦਿਆਰਥੀਆਂ ਦੇ ਭਵਿੱਖ ਲਈ ਬੜਾ ਮੀਲ ਪੱਥਰ ਸਾਬਿਤ ਹੋਵੇਗਾ। ਇਸ ਮੌਕੇ ਕਾਲਜ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਹਾਜ਼ਰ ਸਨ।