- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਵਤਾਰ ਰਾਣਾ, ਪੰਜਾਬੀ ਜਾਗਰਣ,

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ
ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ, ਨਕੋਦਰ ਦੇ ਵਿਦਿਆਰਥੀਆਂ ਵੱਲੋਂ ਰਾਜਸਥਾਨ ਦੀ ਪਿੰਕ ਸਿਟੀ ਜੈਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਅਲਬਰਟ ਹਾਲ ਮਿਊਜ਼ੀਅਮ, ਬਿਰਲਾ ਮੰਦਰ, ਹਵਾ ਮਹਿਲ, ਜਲ ਮਹਿਲ, ਸ਼ੀਸ਼ ਮਹਿਲ, ਜੰਤਰ-ਮੰਤਰ ਤੇ ਐਮਬਰ ਕਿਲ੍ਹੇ ਵਰਗੀਆਂ ਪ੍ਰਸਿੱਧ ਇਤਿਹਾਸਕ ਥਾਵਾਂ ਦਾ ਦੌਰਾ ਕੀਤਾ। ਅਲਬਰਟ ਹਾਲ ਮਿਊਜ਼ੀਅਮ ’ਚ ਵਿਦਿਆਰਥੀਆਂ ਨੇ ਪ੍ਰਾਚੀਨ ਮਿਸਰ ਦੀ ਸਭਿਅਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਦੀਵਾਨ-ਏ-ਖ਼ਾਸ, ਪੱਥਰਾਂ ਦੀ ਨੱਕਾਸ਼ੀ ਤੇ ਬਲਾਕ ਪ੍ਰਿੰਟਿੰਗ ਉਦਯੋਗ ਨੂੰ ਦੇਖਿਆ। ਦੌਰੇ ਦੇ ਆਖਰੀ ਪੜਾਅ ’ਚ ਵਿਦਿਆਰਥੀਆਂ ਨੇ ਚੋਖੀ ਧਾਨੀ ਵਿਖੇ ਰਾਜਸਥਾਨੀ ਸੱਭਿਆਚਾਰ, ਲੋਕ ਨਾਚ, ਲੋਕ ਸੰਗੀਤ, ਰਵਾਇਤੀ ਪਹਿਰਾਵੇ ਤੇ ਖਾਣ-ਪੀਣ ਦਾ ਆਨੰਦ ਮਾਣਿਆ। ਇਸ ਯਾਤਰਾ ਦੌਰਾਨ ਐਕਟੀਵਿਟੀ ਇੰਚਾਰਜ ਪਰਮਿੰਦਰ ਕੌਰ, ਡੀਪੀ ਮਿਸਟਰ ਰਾਹੁਲ, ਪਰਵੀਨ ਤੇ ਮਿਸ ਚਿੰਤਨਾ ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਪੰਕਜ ਸ਼ਰਮਾ ਨੇ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਕੂਲ ਮੈਨੇਜਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ ਤੇ ਐੱਮਡੀ ਮਿਸਟਰ ਸ਼ਿਵਮ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਤਿਹਾਸ, ਸੱਭਿਆਚਾਰ ਤੇ ਵਿਰਾਸਤ ਨਾਲ ਜੋੜਨਾ ਵੀ ਸਿੱਖਿਆ ਦਾ ਮਹੱਤਵਪੂਰਨ ਹਿੱਸਾ ਹੈ।