- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਐੱਨਡੀਯੂ ਯੁਵਕ ਮੇਲਾ: ਡਰੋਲੀ ਕਾਲਜ ਦੀਆਂ ਵਿਦਿਆਰਥਣਾਂ ਨੇ ਜਿੱਤੇ 6 ਇਨਾਮ

-ਕਾਲਜ ਦੇ ਪ੍ਰਿੰਸੀਪਲ ਵੱਲੋਂ ਸੱਭਿਆਚਾਰਕ ਕਮੇਟੀ ਤੇ ਵਿਦਿਅਰਥਣਾਂ ਦੀ ਕੀਤੀ ਹੌਸਲਾ ਅਫ਼ਜ਼ਾਈ
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ. ਆਦਮਪੁਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਬੀਤੇ ਹਫ਼ਤੇ ਕਰਵਾਏ ਗਏ ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੀਆਂ ਵਿਦਿਆਰਥਣਾਂ ਨੇ 6 ਮੁਕਾਬਲਿਆਂ ’ਚ ਇਨਾਮ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਤੇ ਸੱਭਿਆਚਾਰਕ ਸਮਾਗਮਾਂ ਦੀ ਇੰਚਾਰਜ ਪ੍ਰੋ. ਸਿਮਰਨਜੋਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਇਨ੍ਹਾਂ ਮੁਕਾਬਲਿਆਂ ’ਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਜੇਤੂਆਂ ’ਚ ਗੁਰਦੀਪ ਕੌਰ (ਬੀ.ਕਾਮ. ਸਮੈਸਟਰ ਤੀਜਾ) ਨੇ ਭਾਸ਼ਣ ਮੁਕਾਬਲਾ (ਅੰਗਰੇਜ਼ੀ) ’ਚ ਦੂਜਾ ਸਥਾਨ ਤੇ ਕਵਿਤਾ ਉਚਾਰਣ ’ਚ ਤੀਜਾ ਸਥਾਨ, ਪ੍ਰਿਆ (ਬੀ.ਸੀ.ਏ. ਸਮੈਸਟਰ ਤੀਜਾ) ਨੇ ਕਾਰਟੂਨਿੰਗ ਮੁਕਾਬਲੇ ’ਚ ਤੀਜਾ ਸਥਾਨ, ਨਿਸ਼ੂ (ਬੀ.ਏ. ਸਮੈਸਟਰ ਪੰਜਵਾਂ) ਨੇ ਫੁਲਕਾਰੀ ਕੱਢਣ ਦੇ ਮੁਕਾਬਲੇ ’ਚ ਤੀਜਾ ਸਥਾਨ, ਸਾਦੀਆ (ਸੀ.ਐੱਸ.ਟੀ. ਸਮੈਸਟਰ ਪਹਿਲਾ) ਨੇ ਛਿੱਕੂ ਬਣਾਉਣ ਦੇ ਮੁਕਾਬਲੇ ਵਿੱਚ ਦੂਜਾ ਸਥਾਨ ਤੇ (ਸੀ.ਐੱਸ.ਟੀ. ਸਮੈਸਟਰ ਪਹਿਲਾ) ਪ੍ਰਿਅੰਕਾ ਨੇ ਪੱਖੀ ਬਣਾਉਣ ਦੇ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਸਫ਼ਲਤਾ ਪਿੱਛੇ ਸੱਭਿਆਚਾਰਕ ਕਮੇਟੀ ਦੇ ਮੈਂਬਰਾਂ ਡਾ. ਰਚਨਾ ਤੁਲੀ, ਲਖਵਿੰਦਰ ਕੌਰ ਤੇ ਸਹਾਇਕ ਪ੍ਰੋਫੈਸਰ ਕਮਲਪ੍ਰੀਤ ਕੌਰ ਦਾ ਵਿਦਿਆਰਥਣਾਂ ਦੀ ਤਿਆਰੀ ਕਰਵਾਉਣ ’ਚ ਯੋਗਦਾਨ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਸਟਾਫ਼, ਕੋਆਰਡੀਨੇਟਰ ਪ੍ਰੋ. ਸਿਮਰਨਜੋਤ ਕੌਰ ਤੇ ਜੇਤੂਆਂ ਨੂੰ ਵਧਾਈ ਦਿੱਤੀ।