- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥੀ ਕੌਂਸਲ ਚੋਣਾਂ ਹੋਈਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥੀ ਕੌਂਸਲ ਚੋਣਾਂ ਕਰਵਾਈਆਂ ਗਈਆਂ। ਚਾਰ ਸਟ੍ਰੀਮਾਂ ਆਰਟਸ, ਕਾਮਰਸ, ਕੰਪਿਊਟਰ ਸਾਇੰਸ ਤੇ ਫੈਸ਼ਨ ਡਿਜ਼ਾਈਨਿੰਗ ਲਈ ਆਪਣੇ ਕਲਾਸ ਪ੍ਰਤੀਨਿਧੀ (ਸੀਆਰ), ਹੈੱਡ ਗਰਲ ਤੇ ਕੋ- ਹੈੱਡ ਗਰਲ ਦੇ ਨਾਲ-ਨਾਲ ਵਿਦਿਆਰਥੀ ਕੌਂਸਲ ਦੇ ਉਪ-ਪ੍ਰਧਾਨ ਤੇ ਪ੍ਰਧਾਨ ਦੀ ਚੋਣ ਕੀਤੀ। ਕੋਮਲਪ੍ਰੀਤ ਕੌਰ ਨੂੰ ਕਾਲਜ ਵਿਦਿਆਰਥੀ ਕੌਂਸਲ ਦੀ ਪ੍ਰਧਾਨ, ਖੁਸ਼ੀ ਸਹੋਤਾ ਨੂੰ ਉਪ-ਪ੍ਰਧਾਨ ਚੁਣਿਆ ਗਿਆ। ਸਟ੍ਰੀਮਾਂ ਅਨੁਸਾਰ ਕੋਮਲ ਆਰਟਸ, ਚਾਹਤ ਸ਼ਰਮਾ ਕਾਮਰਸ, ਤਰਨਦੀਪ ਕੌਰ ਕੰਪਿਊਟਰ ਸਾਇੰਸ ਤੇ ਆਰਤੀ ਫੈਸ਼ਨ ਡਿਜ਼ਾਈਨਿੰਗ ਹੈੱਡ ਗਰਲ ਚੁਣੀਆਂ ਗਈਆਂ। ਜਸਪ੍ਰੀਤ ਆਰਟਸ, ਜਸਪ੍ਰੀਤ ਕੌਰ ਕਾਮਰਸ, ਅਨੁਸ਼ਕਾ ਕੰਪਿਊਟਰ ਸਾਇੰਸ ਤੇ ਰਾਜਵੀਰ ਕੌਰ ਫੈਸ਼ਨ ਡਿਜ਼ਾਈਨਿੰਗ ਕੋ-ਹੈੱਡ ਗਰਲ ਚੁਣੀਆਂ ਗਈਆਂ। ਕਾਲਜ ਦੇ ਗਵਰਨਿੰਗ ਕੌਂਸਲ ਦੀ ਪ੍ਰਧਾਨ ਬਲਬੀਰ ਕੌਰ ਤੇ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਸਾਰੇ ਨਵੇਂ ਚੁਣੇ ਗਏ ਵਿਦਿਆਰਥੀ ਕੌਂਸਲ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਦੀ ਲੋਕਤੰਤਰੀ ਪ੍ਰਕਿਰਿਆ ’ਚ ਉਤਸ਼ਾਹੀ ਤੇ ਜ਼ਿੰਮੇਵਾਰ ਭਾਈਦਾਰੀ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀ ਭਲਾਈ ਤੇ ਸਲਾਹਕਾਰ-ਸਹਿਯੋਗੀ ਕਮੇਟੀ ਦੇ ਮੈਂਬਰਾਂ ਡਾ. ਮਨਿੰਦਰ ਅਰੋੜਾ, ਗੁਰਵਿੰਦਰ ਕੌਰ, ਡਾ. ਅੰਸ਼ੂ, ਰਿਤੂ ਰਾਏ, ਜਸਲੀਨ ਜੌਹਲ ਤੇ ਆਤਮਾ ਸਿੰਘ ਦੀ ਚੋਣਾਂ ਕਰਵਾਉਣ ਲਈ ਸ਼ਲਾਘਾ ਕੀਤੀ।