ਅੱਜ ਤੋਂ ਚੁੱਕਿਆ ਜਾਏਗਾ ਦੋ ਹਫ਼ਤਿਆਂ ਦਾ ਜਮ੍ਹਾਂ ਹੋਇਆ ਕੂੜਾ ਅੱਜ ਤੋਂ ਦੋ ਹਫਤਿਆਂ ਦਾ ਜਮਾਂ ਹੋਇਆ ਕੂੜੇ ਚੁਕਿਆ ਜਾਏਗਾ
Publish Date: Sun, 02 Aug 2026 08:47 PM (IST)
Updated Date: Sun, 02 Aug 2026 08:49 PM (IST)
ਰੋਜ਼ਾਨਾ 550 ਟਨ ਕੂੜਾ ਹੁੰਦਾ ਹੈ ਡੰਪਾਂ ਤੇ ਇਕੱਠਾ ਹੜਤਾਲ ਦੌਰਾਨ ਦੁਜੇ ਧੜੇ ਨੇ ਕੀਤਾ ਕੰਮ ਤੇ ਕੂੜੇ ਦੀ ਢੁਆਈ ਜਾਰੀ ਰਹੀ, ਸਿਹਤ ਅਫਸਰ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਬੀਤੇ ਸਨਿੱਚਰਵਾਰ ਨੂੰ ਲੁਧਿਆਣਾ ’ਚ ਹੜਤਾਲੀ ਯੂਨੀਅਨਾਂ ਦੇ ਆਗੂਆਂ ਨਾਲ ਸੀਖਿਆ ਮੰਤਰੀ ਦੀ ਮੀਟਿੰਗ ਦੌਰਾਨ ਯੂਨੀਅਨ ਦੀਆਂ ਮੰਗਾਂ ਵਿਧਾਨ ਸਭਾ ਸੈਸ਼ਨ ’ਚ ਰਖੇ ਜਾਣ ਦਾ ਭਰੋਸਾ ਦੇਣ ਦੇ ਬਾਅਦ ਸਮਝੋਤਾ ਹੋ ਗਿਆ ਜਿਸ ਕਾਰਨ ਜਲੰਧਰ ਨਗਰ ਨਿਗਮ ਦੀ ਬੰਟੂ ਧੜੇ ਨਾਲ ਸੰਬਧਤ ਯੂਨੀਅਨ ਨੇ ਵੀ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਹੁਣ ਅੱਜ ਤੋਂ ਸਾਰੇ ਸਫ਼ਾਈ ਸੇਵਕਾਂ ਸਣੇ ਹੜਤਾਲੀ ਕਰਮਚਾਰੀ ਕੰਮ ਤੇ ਆ ਜਾਣਗੇ ਤੇ ਕੂੜੇ ਦੀ ਢੁਆਈ ਦਾ ਕੰਮ ਸ਼ੁਰੂ ਹੋ ਜਾਏਗਾ। ਭਾਵੇਂ ਪਿਛਲੇ ਲਗਪਗ 12 ਦਿਨਾਂ ਤੋਂ ਬੰਟੂ ਧੜੇ ਦੀ ਹੜਤਾਲ ਚਲ ਰਹੀ ਸੀ ਪਰ ਇਸ ਦੇ ਬਾਵਜੂਦ ਘਰਾਂ ਤੋਂ ਕੂੜਾ ਚੁੱਕਿਆ ਜਾ ਰਿਹਾ ਸੀ ਜਿਸ ਕਾਰਨ ਘਰਾਂ ਦੇ ਲੋਕ ਤੰਗ ਨਹੀਂ ਹੋਏ। ---------------------- ਰੋਜ਼ਾਨਾ 550 ਟਨ ਕੂੜੇ ਦੀ ਹੁੰਦੀ ਹੈ ਢੁਆਈ ਸ਼ਹਿਰ ਦੇ ਵੱਖ-ਵੱਖ ਡੰਪਾਂ ਤੋਂ ਰੋਜ਼ਾਨਾ ਨਗਰ ਨਿਗਮ ਦੀਆਂ ਗੱਡੀਆਂ 550 ਟਨ ਕੂੜੇ ਦੀ ਢੁਆਈ ਕਰਦੀਆਂ ਹਨ ਤੇ ਪਿਛਲੇ ਦੋ ਹਫ਼ਤਿਆਂ ਦੀ ਹੜਤਾਲ ਕਾਰਨ ਡੰਪਾਂ ’ਤੇ ਕੂੜਾ ਕਾਫੀ ਇਕਠਾ ਹੋ ਗਿਆ ਸੀ ਕਿਉਂਕਿ ਘਰਾਂ ਤੋਂ ਤਾਂ ਕੂੜਾ ਰੈਗ ਪਿੱਕਰ ਚੁੱਕ ਰਹੇ ਸਨ ਤੇ ਉਹ ਇਕੱਠਾ ਹੋਇਆ ਕੂੜਾ ਡੰਪਾਂ ’ਤੇ ਸੁੱਟ ਰਹੇ ਸਨ। ------------------------- ਦੂਜੇ ਧੜੇ ਵੱਲੋਂ ਕੰਮ ਕਰਨ ’ਤੇ ਕੂੜੇ ਦੀ ਢੁਆਈ ਜਾਰੀ ਰਹੀ : ਸਿਹਤ ਅਫ਼ਸਰ ਨਗਰ ਨਿਗਮ ’ਚ ਦੋ ਯੂਨੀਅਨਾਂ ਹੋਣ ਕਾਰਨ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਦਾ ਫਾਇਦਾ ਰਿਹਾ ਤੇ ਬੰਟੂ ਧੜੇ ਦੀ ਹੜਤਾਲ ਕਾਰਨ ਦੂਜੇ ਚੰਦਨ ਧੜੇ ਵੱਲੋ ਕੰਮ ਜਾਰੀ ਰੱਖਿਆ ਗਿਆ ਜਿਸ ਕਾਰਨ ਕੂੜੇ ਦੀ ਕੋਈ ਸਮੱਸਿਆ ਨਹੀਂ ਰਹੀ। ਉਕਤ ਦਾਅਵਾ ਨਗਰ ਨਿਗਮ ਦੇ ਸਹਾਇਕ ਸਿਹਤ ਅਫ਼ਸਰ ਡਾ: ਸ੍ਰੀਕ੍ਰਿਸ਼ਨ ਸ਼ਰਮਾ ਨੇ ਕਰਦੇ ਹੋਏ ਕਿਹਾ ਹੈ ਕਿ ਇਕ ਪਾਸੇ ਚੰਦਨ ਧੜੇ ਵੱਲੋਂ ਸਫਾਈ ਤੇ ਕੂੜੇ ਦੀ ਢੁਆਈ ਦਾ ਕੰਮ ਜਾ ਰਿਹਾ ਜਦੋਂਕਿ ਦੂਜੇ ਪਾਸੇ ਨਿੱਜੀ ਕੂੜਾ ਠੇਕੇਦਾਰਾਂ ਵੱਲੋਂ ਵੀ ਕੂੜੇ ਦੀ ਢੁਆਈ ਦਾ ਕੰਮ ਜਾਰੀ ਰਹਿਣ ’ਤੇ ਕੂੜੇ ਦੀ ਢੁਆਈ ਦੀ ਕੋਈ ਵਧੇਰੇ ਸਮੱਸਿਆ ਪੈਦਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਚੰਦਨ ਧੜਾ ਛੁੱਟੀ ਵਾਲੇ ਦਿਨ ਵੀ ਕੰਮ ਕਰਦਾ ਰਿਹਾ। --------------------------- ਸੀਵਰੇਜ ਦੀ ਸਮੱਸਿਆ ਹੜਤਾਲ ਦੌਰਾਨ ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਲੋਕਾਂ ਦੀ ਪਰੇਸ਼ਾਨੀ ਬਣੀ ਰਹੀ ਤੇ ਲੋਕਾਂ ਵੱਲੋਂ ਸ਼ਿਕਾਇਤ ਕਰਨ ਦੇ ਬਾਅਦ ਵੀ ਸਮੱਸਿਆ ਬਰਕਰਾਰ ਰਹੀ। ਲੋਕਾਂ ਨੂੰ ਖੁਦ ਹੀ ਸੀਵਰੇਜ ਨੂੰ ਖੋਲ੍ਹਣ ਦਾ ਯਤਨ ਕਰਨਾ ਪਿਆ।