- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਹਿ ਬਜ਼ਾਰੀ ਦੀਫੀਸ ਵਧਾਉਣ ਦਾ ਵਿਰੋਧ ਕਰਨ ਨਗਰ ਨਿਗਮ ਪੁਜੇ ਰੇਹੜੀ ਤੇ ਫੜੀ ਵਾਲੇ

-ਹਜ਼ਾਰ ਤੋਂ 1500 ਰੁਪਏ ਮਾਸਕ ਫੀਸ ਵਧਾਉਣ ਦਾ ਕੀਤਾ ਵਿਰੋਧ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਰੇਹੜੀ ਤੇ ਫੜੀ ਵਾਲੇ ਤਹਿ-ਬਾਜ਼ਾਰੀ ਬਰਾਂਚ ਵੱਲੋਂ ਮਾਸਿਕ ਫੀਸ ਵਧਾਉਣ ਦੇ ਰੋਸ ਵਜੋਂ ਮੰਗਲਵਾਰ ਨੂੰ ਰੇਹੜੀ ਤੇ ਫੜੀ ਵਾਲੇ ਨਗਰ ਨਿਗਮ ਪੁੱਜੇ ਤੇ ਵਧਾਈ ਗਈ ਫੀਸ ਵਾਪਸ ਲੈਣ ਦੀ ਮੰਗ ਕੀਤੀ। ਰੇਹੜੀ ਤੇ ਫੜੀ ਵਾਲਿਆਂ ਦੇ ਬੁਲਾਰੇ ਅਨਿਲ ਸਭਰਵਾਲ ਨੇ ਦੱਸਿਆ ਕਿ ਨਗਰ ਨਿਗਮ ਦੀ ਤਹਿ ਬਾਜ਼ਾਰੀ ਬਰਾਂਚ ਵੱਲੋਂ ਪਹਿਲਾਂ ਮਹੀਨੇ ਦੀ ਇਕ ਹਜ਼ਾਰ ਰੁਪਏ ਦੀ ਪਰਚੀ ਕੱਟੀ ਜਾਂਦੀ ਹੈ, ਜਿਸ ਨੂੰ ਵਧਾ ਕੇ 1500 ਰੁਪਏ ਕਰ ਦਿੱਤਾ ਗਿਆ ਹੈ ਤੇ 1500 ਦੀ ਪਰਚੀ ਨੂੰ ਵਧਾ ਕੇ 2 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਉਕਤ ਵਾਧੇ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਨਗਰ ਨਿਗਮ ’ਚ ਮੇਅਰ ਤੇ ਕਮਿਸ਼ਨਰ ਨੂੰ ਮਿਲਣ ਪੁੱਜੇ ਸਨ ਪਰ ਉਨ੍ਹਾਂ ’ਚੋਂ ਕੋਈ ਵੀ ਉਥੇ ਮੌਜੂਦ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮੇਅਰ ਵਨੀਤ ਧੀਰ ਨਾਲ ਮੋਬਾਈਲ ’ਤੇ ਗੱਲ ਹੋਈ ਹੈ ਤੇ ਕਿਹਾ ਜਿਸ ਤਰ੍ਹਾਂ ਉਹ ਪਹਿਲਾਂ ਪਰਚੀ ਕਟਾਉਂਦੇ ਸਨ, ਉਸੇ ਤਰ੍ਹਾਂ ਹੀ ਕਟਵਾਉਣ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਮੱਸਿਆ ਦਾ ਪੱਕਾ ਹੱਲ ਨਾ ਹੋਇਆ ਤਾਂ ਉਹ ਨਗਰ ਨਿਗਮ ਵਿਖੇ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਪ੍ਰਧਾਨ ਕਾਕਾ ਸੁਰਿੰਦਰ ਐਂਥਨੀ, ਬੁਲਵਿੰਦਰ ਕੌਰ, ਦੇਵ ਕੁਮਾਰ, ਬੱਬੂ ਮਾਨ ਆਦਿ ਮੌਜੂਦ ਸਨ।