ਰੇਹੜੀ ਤੇ ਢਾਬੇ ਵਾਲਿਆਂ ਨੇ ਵਧਾਏ ਰੇਟ, 10 ਤੋਂ 20 ਰੁਪਏ ਤੱਕ ਵਾਧਾ
ਰੇਹੜੀ ਤੇ ਢਾਬੇ ਵਾਲਿਆਂ ਨੇ ਵਧਾਏ ਰੇਟ, 10 ਤੋਂ 20 ਰੁਪਏ ਤੱਕ ਵਾਧਾ
Publish Date: Wed, 01 Apr 2026 11:34 PM (IST)
Updated Date: Wed, 01 Apr 2026 11:37 PM (IST)

---ਵਿਕਰੇਤਾਵਾਂ ਵੱਲੋਂ ਮਹਿੰਗੇ ਗੈਸ ਸਿਲੰਡਰ ਨੂੰ ਦੱਸਿਆ ਜਾ ਰਿਹਾ ਕਾਰਨ ---ਚਾਹ 10 ਤੋਂ 15 ਰੁਪਏ ਪ੍ਰਤੀ ਕੱਪ, ਟਿਫਿਨ ਦੇ ਰੇਟ 10 ਰੁਪਏ ਵਧੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਪੀਜੀ ਦੀ ਕਮੀ ਦਾ ਅਸਰ ਹੁਣ ਲੋਕਾਂ ਦੀ ਜੇਬ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵਪਾਰਕ ਗੈਸ ਸਿਲੰਡਰ ਦੀ ਘਾਟ ਕਾਰਨ ਰੇਹੜੀਆਂ, ਢਾਬਿਆਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਸਾਮਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਚਾਹ ਤੋਂ ਲੈ ਕੇ ਸਮੋਸੇ, ਪਰਾਂਠੇ, ਛੋਲੇ-ਭਟੂਰੇ ਤੇ ਟਿਫਿਨ ਤੱਕ ਦੇ ਰੇਟਾਂ ’ਚ 10 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਵਿਕਰੇਤਾਵਾਂ ਦਾ ਕਹਿਣਾ ਹੈ ਕਿ ਗੈਸ ਦੀ ਕਮੀ ਕਾਰਨ ਸਿਲੰਡਰ ਮਹਿੰਗੇ ਖਰੀਦਣੇ ਪੈ ਰਹੇ ਹਨ। ਆਮ ਦਿਨਾਂ ਵਿੱਚ ਕਰੀਬ 1900 ਰੁਪਏ ’ਚ ਮਿਲਣ ਵਾਲਾ ਵਪਾਰਕ ਗੈਸ ਸਿਲੰਡਰ ਹੁਣ 3000 ਤੋਂ 3500 ਰੁਪਏ ਵਿੱਚ ਖਰੀਦਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਰੇਹੜੀ ਚਲਾਉਣ ਵਾਲਿਆਂ ਨੇ ਗੈਸ ਦੀ ਥਾਂ ਡੀਜ਼ਲ ਦੀ ਭੱਠੀ ਜਾਂ ਕੋਲੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਖਰਚਾ ਹੋਰ ਵਧ ਗਿਆ ਹੈ। ਇਸ ਕਰਕੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਰੇਟ ਵਧਾਉਣੇ ਪਏ ਹਨ। ਖਾੜੀ ਦੇਸ਼ਾਂ ਵਿਚ ਜੰਗ ਦਾ ਅਸਰ ਐੱਲਪੀਜੀ ਸਪਲਾਈ ‘ਤੇ ਵੀ ਪਿਆ ਹੈ। ਇਸ ਕਰਕੇ ਘਰੇਲੂ ਗੈਸ ਸਿਲੰਡਰ ਦੀ ਡਿਲਿਵਰੀ ਤੋਂ 25 ਦਿਨ ਬਾਅਦ ਹੀ ਦੁਬਾਰਾ ਬੁਕਿੰਗ ਦੀ ਆਗਿਆ ਹੈ, ਜਦਕਿ ਵਪਾਰਕ ਸਿਲੰਡਰ ਦੀ ਸਪਲਾਈ ਸਿਰਫ਼ ਜ਼ਰੂਰੀ ਸੰਸਥਾਵਾਂ ਨੂੰ ਦਿੱਤੀ ਜਾ ਰਹੀ ਹੈ। ਇਸ ਲਈ ਬਣਾਈ ਕਮੇਟੀ ਵੱਲੋਂ ਚੁਣੀਆਂ ਗਈਆਂ ਸੰਸਥਾਵਾਂ ਨੂੰ ਹੀ ਸਿਲੰਡਰ ਦਿੱਤੇ ਜਾ ਰਹੇ ਹਨ। ਦੂਜੇ ਪਾਸੇ, ਢਾਬਿਆਂ ਤੇ ਰੇਹੜੀਆਂ ’ਤੇ ਵਰਤੇ ਜਾ ਰਹੇ ਵਪਾਰਕ ਗੈਸ ਸਿਲੰਡਰ ਕਈ ਵਾਰ ਗੈਰਕਾਨੂੰਨੀ ਤਰੀਕੇ ਨਾਲ ਹੀ ਖਰੀਦੇ ਤੇ ਵਰਤੇ ਜਾ ਰਹੇ ਹਨ। ਦਾਣਾ ਮੰਡੀ ’ਚ ਚਾਹ ਵੇਚਣ ਵਾਲੇ ਚੇਤਨ ਰਾਜੂ ਨੇ ਦੱਸਿਆ ਕਿ ਬਲੈਕ ’ਚ 4000 ਰੁਪਏ ਤੱਕ ਦਾ ਸਿਲੰਡਰ ਖਰੀਦਣਾ ਪੈ ਰਿਹਾ ਹੈ, ਜਿਸ ਕਰਕੇ ਚਾਹ ਦੇ ਰੇਟ ਵਧਾਉਣੇ ਪਏ ਹਨ। ਇਸੇ ਤਰ੍ਹਾਂ 30 ਰੁਪਏ ’ਚ ਮਿਲਣ ਵਾਲੀ ਚਾਵਲ-ਛੋਲੇ ਦੀ ਪਲੇਟ ਹੁਣ 40 ਰੁਪਏ ਦੀ ਕਰ ਦਿੱਤੀ ਗਈ ਹੈ। ---------------------------- - ਮਹਿੰਗੇ ਬਦਲਾਂ ਨੇ ਵੀ ਵਧਾਇਆ ਖਰਚਾ ਵਪਾਰਕ ਗੈਸ ਸਿਲੰਡਰ ਦੀ ਘਾਟ ਤੇ ਕਾਲਾ-ਬਾਜ਼ਾਰੀ ਕਾਰਨ ਮਹਿੰਗੇ ਦਰਾਂ ’ਤੇ ਖਰੀਦਣ ਦੇ ਨਾਲ ਨਾਲ ਡੀਜ਼ਲ ਅਤੇ ਕੋਲੇ ਵਰਗੇ ਬਦਲਾਂ ਦੀ ਵਰਤੋਂ ਵੀ ਮਹਿੰਗੀ ਪੈ ਰਹੀ ਹੈ। ਇਸ ਨਾਲ ਖਾਣਾ ਤਿਆਰ ਕਰਨ ’ਚ ਵਧੇਰੇ ਸਮਾਂ ਲੱਗਦਾ ਹੈ ਤੇ ਉਤਪਾਦਨ ਦੀ ਗਤੀ ਘੱਟ ਹੋ ਗਈ ਹੈ, ਜਿਸ ਨਾਲ ਮੁਨਾਫ਼ਾ ਵੀ ਘਟਿਆ ਹੈ। ------------------------ - 22 ਦਿਨਾਂ ’ਚ ਦੂਜੀ ਵਾਰ ਵਧੇ ਵਪਾਰਕ ਗੈਸ ਸਿਲੰਡਰ ਦੇ ਰੇਟ 22 ਦਿਨਾਂ ’ਚ ਦੂਜੀ ਵਾਰ ਵਪਾਰਕ ਗੈਸ ਸਿਲੰਡਰ ਮਹਿੰਗੇ ਹੋਏ ਹਨ। ਇਸ ਤੋਂ ਪਹਿਲਾਂ 7 ਮਾਰਚ ਨੂੰ 1860.50 ਰੁਪਏ ਵਾਲੇ 19 ਕਿੱਲੋ ਸਿਲੰਡਰ ਦੇ ਰੇਟ 115 ਰੁਪਏ ਵਧ ਕੇ 1975 ਰੁਪਏ ਹੋ ਗਏ ਸਨ। ਹੁਣ ਪਹਿਲੀ ਅਪ੍ਰੈਲ ਤੋਂ ਫਿਰ 194.50 ਰੁਪਏ ਦਾ ਵਾਧਾ ਹੋਣ ਨਾਲ ਕੀਮਤ 2170.50 ਰੁਪਏ ਹੋ ਗਈ ਹੈ। ------------------------- - ਚਾਹ ਤੋਂ ਲੈ ਕੇ ਟਿਫਿਨ ਤੱਕ ਦੇ ਰੇਟ ਵਧੇ ਐੱਲਪੀਜੀ ਦੀ ਘਾਟ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪਿਆ ਹੈ। 10 ਰੁਪਏ ਵਾਲੀ ਚਾਹ ਹੁਣ 13 ਤੋਂ 15 ਰੁਪਏ ਦੀ ਹੋ ਗਈ ਹੈ। 70 ਰੁਪਏ ਵਾਲਾ ਟਿਫਿਨ 80 ਰੁਪਏ ਦਾ ਹੋ ਗਿਆ ਹੈ। 12 ਰੁਪਏ ਦਾ ਸਮੋਸਾ ਹੁਣ 15 ਰੁਪਏ ਦਾ ਮਿਲ ਰਿਹਾ ਹੈ। ਬੇਕਰੀ ਆਈਟਮਾਂ ’ਚ ਵੀ 5 ਤੋਂ 20 ਰੁਪਏ ਤੱਕ ਵਾਧਾ ਹੋਇਆ ਹੈ। ਭੈਰੋਂ ਬਾਜ਼ਾਰ ਦੇ ਬੇਕਰੀ ਮਾਲਕ ਗੌਰਵ ਸ਼ਰਮਾ ਨੇ ਦੱਸਿਆ ਕਿ ਪੈਟਿਸ, ਪੇਸਟਰੀ ਅਤੇ ਕੇਕ ਦੀ ਬਣਤ ਲਾਗਤ ਵਧਣ ਕਾਰਨ ਕੀਮਤਾਂ ਵਧਾਉਣੀਆਂ ਪਈਆਂ ਹਨ। ------------------ - ਰੇਟਾਂ ’ਚ ਵਾਧੇ ਦਾ ਵੇਰਵਾ ਆਈਟਮ ਪਹਿਲਾਂ ਹੁਣ ਚਾਹ 10 ਰੁਪਏ 13–15 ਰੁਪਏ ਸਮੋਸਾ 12 ਰੁਪਏ 15 ਰੁਪਏ ਟਿਫਿਨ 70 ਰੁਪਏ 80 ਰੁਪਏ ਪੇਸਟਰੀ 20 ਰੁਪਏ 25 ਰੁਪਏ ਪੈਟਿਸ 20 ਰੁਪਏ 25 ਰੁਪਏ ਛੋਲੇ-ਭਟੂਰੇ ਪਲੇਟ 40 ਰੁਪਏ 50 ਰੁਪਏ ਚਾਵਲ-ਛੋਲੇ ਪਲੇਟ 30 ਰੁਪਏ 40 ਰੁਪਏ ਆਲੂ ਪਰੌਂਠਾ 20 ਰੁਪਏ 25 ਰੁਪਏ ਚਾਈਨੀਜ਼ ਆਈਟਮਾਂ ਦੇ ਰੇਟਾਂ ’ਚ ਵੀ 10 ਤੋਂ 20 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ।