ਜੀਟੀ ਰੋਡ ’ਤੇ ਆਵਾਰਾ ਪਸ਼ੂ ਬਣੇ ਜਾਨਲੇਵਾ, ਵਾਹਨ ਦੀ ਲਪੇਟ ’ਚ ਆਉਣ ਕਾਰਨ ਪਸ਼ੂ ਦੀ ਦਰਦਨਾਕ ਮੌਤ
ਅੱਜ ਤੜਕਸਾਰ ਪਿੰਡ ਡੱਲੀ ਨੇੜੇ ਜੀਟੀ ਰੋਡ ’ਤੇ ਇੱਕ ਆਵਾਰਾ ਪਸ਼ੂ ਨੂੰ ਕਿਸੇ ਵੱਡੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਏ.ਐੱਸ.ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਸੰਭਾਵਨਾ ਹੈ ਕਿ ਰਾਤ ਸਮੇਂ ਕਿਸੇ ਭਾਰੀ ਵਾਹਨ ਦੀ ਟੱਕਰ ਨਾਲ ਇਹ ਹਾਦਸਾ ਵਾਪਰਿਆ।
Publish Date: Tue, 04 Aug 2026 11:21 AM (IST)
Updated Date: Tue, 04 Aug 2026 11:25 AM (IST)
ਭੋਗਪੁਰ, ਪੰਜਾਬੀ ਜਾਗਰਣ, ਗੁਰਪਾਲ ਸਾਬੀ। ਜੀਟੀ ਰੋਡ ’ਤੇ ਘੁੰਮਦੇ ਆਵਾਰਾ ਪਸ਼ੂ ਲਗਾਤਾਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਕਾਰਨ ਪਹਿਲਾਂ ਵੀ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਕਈ ਅਪਾਹਜ ਹੋਏ ਹਨ ਪਰ ਇਸ ਸਮੱਸਿਆ ਦੇ ਹੱਲ ਲਈ ਅਜੇ ਤੱਕ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ।
ਅੱਜ ਤੜਕਸਾਰ ਪਿੰਡ ਡੱਲੀ ਨੇੜੇ ਜੀਟੀ ਰੋਡ ’ਤੇ ਇੱਕ ਆਵਾਰਾ ਪਸ਼ੂ ਨੂੰ ਕਿਸੇ ਵੱਡੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਏ.ਐੱਸ.ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਸੰਭਾਵਨਾ ਹੈ ਕਿ ਰਾਤ ਸਮੇਂ ਕਿਸੇ ਭਾਰੀ ਵਾਹਨ ਦੀ ਟੱਕਰ ਨਾਲ ਇਹ ਹਾਦਸਾ ਵਾਪਰਿਆ।
ਨਗਰ ਕੌਂਸਲ ਭੋਗਪੁਰ ਦੇ ਸਫ਼ਾਈ ਕਰਮਚਾਰੀਆਂ ਅਤੇ ਜੇ.ਸੀ.ਬੀ. ਦੀ ਮਦਦ ਨਾਲ ਮ੍ਰਿਤਕ ਪਸ਼ੂ ਨੂੰ ਸੜਕ ਤੋਂ ਹਟਾਇਆ ਗਿਆ। ਹਾਦਸੇ ’ਚ ਕਿਸੇ ਮਨੁੱਖੀ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਸਵਾਲ ਇਹ ਹੈ ਕਿ ਜੀਟੀ ਰੋਡ ’ਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਕਦੋਂ ਹੋਵੇਗਾ?