ਸੜਕਾਂ 'ਤੇ ਮੌਤ ਬਣ ਕੇ ਘੁੰਮ ਰਹੇ ਬੇਸਹਾਰਾ ਪਸ਼ੂ, ਹਾਦਸਿਆਂ 'ਚ ਜਾ ਰਹੀਆਂ ਕੀਮਤੀ ਜਾਨਾਂ; ਕਿਸਾਨਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ
ਫਿਲੌਰ ਅਤੇ ਗੁਰਾਇਆ ਦੇ ਇਲਾਕਿਆਂ ਵਿੱਚ ਗੁੱਜਰਾਂ ਵੱਲੋਂ ਆਪਣੇ ਪਸ਼ੂਆਂ ਨੂੰ ਖੁੱਲ੍ਹੇਆਮ ਸੜਕਾਂ 'ਤੇ ਛੱਡਣ ਕਾਰਨ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਹਾਈਵੇਅ ਦੀ ਸਰਵਿਸ ਲੇਨ ਅਤੇ ਪਿੰਡਾਂ ਦੀਆਂ ਮੁੱਖ ਸੜਕਾਂ 'ਤੇ ਘੁੰਮਦੇ ਇਹ ਪਸ਼ੂ ਜਿੱਥੇ ਵੱਡੇ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉੱਥੇ ਹੀ ਵਣ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਗਏ ਲੱਖਾਂ ਰੁਪਏ ਦੇ ਕੀਮਤੀ ਬੂਟਿਆਂ ਦਾ ਭਾਰੀ ਨੁਕਸਾਨ ਕਰ ਰਹੇ ਹਨ।
Publish Date: Tue, 18 Aug 2026 03:34 PM (IST)
Updated Date: Tue, 18 Aug 2026 03:37 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਅਤੇ ਗੁਰਾਇਆ ਦੇ ਇਲਾਕਿਆਂ ਵਿੱਚ ਗੁੱਜਰਾਂ ਵੱਲੋਂ ਆਪਣੇ ਪਸ਼ੂਆਂ ਨੂੰ ਖੁੱਲ੍ਹੇਆਮ ਸੜਕਾਂ 'ਤੇ ਛੱਡਣ ਕਾਰਨ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਹਾਈਵੇਅ ਦੀ ਸਰਵਿਸ ਲੇਨ ਅਤੇ ਪਿੰਡਾਂ ਦੀਆਂ ਮੁੱਖ ਸੜਕਾਂ 'ਤੇ ਘੁੰਮਦੇ ਇਹ ਪਸ਼ੂ ਜਿੱਥੇ ਵੱਡੇ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉੱਥੇ ਹੀ ਵਣ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਗਏ ਲੱਖਾਂ ਰੁਪਏ ਦੇ ਕੀਮਤੀ ਬੂਟਿਆਂ ਦਾ ਭਾਰੀ ਨੁਕਸਾਨ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕਾਂ 'ਤੇ ਘੁੰਮਦੇ ਇਨ੍ਹਾਂ ਪਸ਼ੂਆਂ ਕਾਰਨ ਸਕੂਲਾਂ ਅਤੇ ਧਾਰਮਿਕ ਅਸਥਾਨਾਂ ਦੇ ਬਾਹਰ ਗੋਹਾ ਆਦਿ ਹੋਣ ਕਾਰਨ ਭਾਰੀ ਗੰਦਗੀ ਫੈਲਦੀ ਹੈ। ਸਾਈਕਲਾਂ 'ਤੇ ਸਕੂਲ ਆਉਣ ਵਾਲੇ ਮਾਸੂਮ ਬੱਚੇ ਇਸ ਗੰਦਗੀ ਕਾਰਨ ਡਿੱਗ ਕੇ ਆਪਣੀਆਂ ਵਰਦੀਆਂ ਅਤੇ ਬੂਟ ਗੰਦੇ ਕਰ ਲੈਂਦੇ ਹਨ, ਜਿਸ ਨਾਲ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਕਿਸਾਨ ਆਗੂਆਂ ਅਤੇ ਸਮਾਜ ਸੇਵੀਆਂ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ ਇਸ ਗੰਭੀਰ ਸਮੱਸਿਆ ਵਿਰੁੱਧ ਬੀਕੇਯੂ ਦੋਆਬਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹਰਜੀਤ ਸਿੰਘ ਢੇਸੀ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਢੇਸੀ, ਜਨਰਲ ਸਕੱਤਰ ਤਰਸੇਮ ਸਿੰਘ ਢਿੱਲੋਂ, ਬਲਾਕ ਪ੍ਰਧਾਨ ਫਿਲੌਰ ਬਲਵਿੰਦਰ ਸਿੰਘ ਖਹਿਰਾ, ਸਰਕਲ ਪ੍ਰਧਾਨ ਮਠੁੱਡਾ ਹਰਮਿੰਦਰ ਸਿੰਘ ਰਾਣਾ, ਕਿਸਾਨ ਆਗੂ ਗੋਦਾਵਰ ਸਿੰਘ ਦਿਆਲਪੁਰ, ਗੁਰਨਾਮ ਸਿੰਘ ਮਠੱਡਾ ਅਤੇ ਸਰਪੰਚ ਜਸਪਾਲ ਚੰਦ ਮਠੱਡਾ ਖੁਰਦ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਰੋਸ ਪ੍ਰਗਟ ਕੀਤਾ ਹੈ।
ਇਸ ਦੇ ਨਾਲ ਹੀ 'ਬਾਬਾ ਮੋਤੀ ਰਾਮ ਮਹਿਰਾ ਜੀ ਵੈਲਫੇਅਰ ਸੋਸਾਇਟੀ' ਦੇ ਸਰਪ੍ਰਸਤ ਡਾ. ਕੁਲਦੀਪ ਰਾਏ, ਪੰਜਾਬ ਪ੍ਰਧਾਨ ਤਰਸੇਮ ਰੁਪਾਣਾ, ਚੇਅਰਮੈਨ ਪਲਵਿੰਦਰ ਸਿੰਘ, ਵਾਈਸ ਜਨਰਲ ਸਕੱਤਰ ਲਖਵਿੰਦਰ ਸਿੰਘ ਮੋਤੀਪੁਰ ਖਾਲਸਾ, ਧਾਰਮਿਕ ਪ੍ਰਚਾਰਕ ਸਕੱਤਰ ਕੁਲਵੀਰ ਸਿੰਘ ਚੀਮਾ, ਮੁੱਖ ਸਲਾਹਕਾਰ ਗੁਰਨਾਮ ਸਿੰਘ ਅਤੇ ਅਵਤਾਰ ਸਿੰਘ ਮੋਤੀਪੁਰ ਖਾਲਸਾ ਨੇ ਸਖ਼ਤ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਦਾ ਤੁਰੰਤ ਨੋਟਿਸ ਲਵੇ। ਉਨ੍ਹਾਂ ਮੰਗ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਕੇ ਸੜਕਾਂ 'ਤੇ ਪਸ਼ੂ ਛੱਡਣ ਵਾਲੇ ਪਸ਼ੂ ਮਾਲਕਾਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇਸ ਨਰਕ ਵਰਗੀ ਹਾਲਤ ਤੋਂ ਨਿਜਾਤ ਮਿਲ ਸਕੇ।