ਪੁਰਾਣੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਲਿਆਉਣ ਦਾ ਮਕਸਦ ਆਉਂਦੀਆਂ ਵਿਧਾਨ ਸਭਾ ਚੋਣਾਂ ਨਿਗਮ ਦੇ ਨਵੇਂ ਕਮਿਸ਼ਨਰ ਨੂੰ ਬਦਲਣ ’ਤੇ ਪੁਰਾਣੇ ਸੰਦੀਪ ਰਿਸ਼ੀ ਨੂੰ ਲਿਆਉਣ ਦਾ ਮਕਸਦ ਆਉਂਦੀਆਂ ਵਿਧਾਨ ਸਭਾ ਚੋਣਾਂ
Publish Date: Wed, 12 Aug 2026 08:26 PM (IST)
Updated Date: Wed, 12 Aug 2026 08:29 PM (IST)
ਬੀਤੀ 9 ਜੁਲਾਈ ਨੂੰ ਹੋਇਆ ਸੀ ਸੰਦੀਪ ਰਿਸ਼ੀ ਦਾ ਤਬਾਦਲਾ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਇਤਿਹਾਸ ’ਚ ਜਿੱਥੇ ਚਾਰ ਸਾਲਾਂ ’ਚ 10ਵੇਂ ਕਮਿਸ਼ਨਰ ਦੀ ਬਦਲੀ ਹੋਈ ਹੈ, ਉੱਥੇ ਮੌਜੂਦਾ ਕਮਿਸ਼ਨਰ ਨਿਕਾਸ ਕੁਮਾਰ ਨੇ ਬੁੱਧਵਾਰ ਨੂੰ ਚਾਰਜ ਛੱਡ ਦਿੱਤਾ ਤੇ ਉਹ ਕੱਲ੍ਹ ਆਪਣੀ ਨਵੀਂ ਨਿਯਕਤੀ ਦਾ ਅਹੁਦਾ ਸੰਭਾਲਣ ਲਈ ਚੰਡੀਗੜ੍ਹ ਜਾ ਰਹੇ ਹਨ। ਹੁਣ ਜਦੋਂ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮੁੜ ਜਲੰਧਰ ਨਿਯੁਕਤ ਕੀਤਾ ਗਿਆ ਹੈ ਤੇ ਜਿਸ ਤਰ੍ਹਾਂ ਉਨ੍ਹਾਂ ਦਾ ਬੀਤੀ 9 ਜੁਲਾਈ ਨੂੰ ਤਬਾਦਲਾ ਹੋਇਆ ਸੀ, ਉਹ ਤਬਾਦਲਾ ਹੁੰਦੇ ਹੀ ਸਵੇਰੇ 8 ਵਜੇ ਆਪਣਾ ਅਹੁਦਾ ਛੱਡ ਕੇ ਮੋਹਾਲੀ ਪੁੱਜ ਗਏ ਸਨ ਤੇ ਚਾਰਜ ਵੀ ਲੈ ਲਿਆ ਸੀ। ਜਿਸ ਤਰ੍ਹਾਂ ਸੰਦੀਪ ਰਿਸ਼ੀ ਨੇ ਜਲੰਧਰ ਨਗਰ ਨਿਗਮ ਦਾ ਤੇਜ਼ੀ ਨਾਲ ਚਾਰਜ ਛੱਡਿਆ ਸੀ, ਉਸੇ ਰਫਤਾਰ ਨਾਲ ਪੰਜਾਬ ਸਰਕਾਰ ਨੇ ਮੁੜ ਉਨ੍ਹਾਂ ਨੂੰ ਜਲੰਧਰ ਨਗਰ ਨਿਗਮ ਵਿਖੇ ਕੰਮ ਕਰਨ ਤੇ ਚਾਰਜ ਸੰਭਾਲਣ ਦੀ ਹਦਾਇਤ ਕੀਤੀ ਹੈ। ਅਸਲ ’ਚ ਵਿਧਾਨ ਸਭਾ ਦੀਆਂ ਚੋਣਾਂ ਸਿਰ ’ਤੇ ਹਨ ਤੇ ਸਰਕਾਰ ਹੁਣ ਉਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕਰ ਰਹੀ ਹੈ ਜਿਹੜੇ ਸਿਆਣੇ ਸਮਝੇ ਜਾਂਦੇ ਹਨ ਤੇ ਉਸ ਨੇ ਸੰਦੀਪ ਰਿਸ਼ੀ ਨੂੰ ਵੀ ਉਨ੍ਹਾਂ ਅਧਿਕਾਰੀਆਂ ਦੀ ਸੂਚੀ ’ਚ ਸ਼ਾਮਲ ਕਰ ਕੇ ਹੀ ਉਨ੍ਹਾਂ ਨੂੰ ਮੁੜ ਨਗਰ ਨਿਗਮ ਵਿਖੇ ਨਿਯੁਕਤ ਕੀਤਾ ਹੈ। ਨਗਰ ਨਿਗਮ ਦੀ ਕਾਰਗੁਜ਼ਾਰੀ ਬਾਰੇ ਸੰਦੀਪ ਰਿਸ਼ੀ ਵਧੇਰੇ ਜਾਣੂ ਹਨ ਕਿਉਂਕਿ ਉਹ ਜਲੰਧਰ ਤੋਂ ਪਹਿਲਾਂ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਵੀ ਕੰਮ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਪ੍ਰਤੀ ਕਿਸੇ ਨੂੰ ਕੋਈ ਸ਼ੱਕ ਨਹੀ ਹੈ ਜਿਸ ਕਾਰਨ ਸਰਕਾਰ ਨੇ ਉਨ੍ਹਾਂ ਦੀ ਲਗਪਗ ਪਿਛਲੇ 8 ਮਹੀਨੇ ਦੀ ਕਾਰਗੁਜ਼ਾਰੀ ਨੂੰ ਵੀ ਦੇਖਿਆ ਜਿਸ ਕਾਰਨ ਉਨ੍ਹਾਂ ਨੂੰ ਇੱਥੇ ਲਿਆਂਦਾ ਗਿਆ ਹੈ। ------------------ ਗਮਾਡਾ ਦਾ ਚਾਰਜ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਪੰਜਾਬ ਗਮਾਡਾ ਦੇ ਵੀ ਸੀਏ\ਚੀਫ ਐਡਮਿਨਿਸਟ੍ਰੇਟਰ ਹਨ ਤੇ ਉਨ੍ਹਾਂ ਨੂੰ ਜਲੰਧਰ ਦੇ ਨਾਲ-ਨਾਲ ਮੋਹਾਲੀ ਵੀ ਜਾਣਾ ਹੋਵੇਗਾ ਤੇ ਉੱਥੇ ਵੀ ਬੈਠਣਾ ਪਵੇਗਾ। ----------------- ਇਹ ਵੀ ਚਰਚਾ ਨਗਰ ਨਿਗਮ ’ਚ ਇਹ ਵੀ ਚਰਚਾ ਰਹੀ ਕਿ ਨਿਕਾਸ ਕੁਮਾਰ ਦਾ ਕਿਸੇ ਨਗਰ ਨਿਗਮ ’ਚ ਕੰਮ ਕਰਨ ਦਾ ਪਹਿਲਾ ਮੌਕਾ ਸੀ ਜਿਸ ਕਾਰਨ ਉਨ੍ਹਾਂ ਨੂੰ ਅਜੇ ਸਥਾਨਕ ਸਰਕਾਰਾਂ ਵਿਭਾਗ ਦਾ ਤਜਰਬਾ ਨਹੀਂ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਜਿਹੜੀਆਂ ਵੀ ਫਾਈਲਾਂ ਕੱਢੀਆਂ ਸਨ, ਉਨ੍ਹਾਂ ਦੀ ਘੋਖ ਕਰ ਕੇ ਹੀ ਕੱਢੀਆਂ ਤੇ ਕਈ ਥਾਵਾਂ ’ਤੇ ਜਿਹੜੇ ਕੰਮਾਂ ਦੀਆਂ ਫਾਇਲਾਂ ਕੱਢੀਆਂ, ਉੁਨ੍ਹਾਂ ਦੇ ਕੰਮਾਂ ਦਾ ਮੌਕਾ ਵੀ ਦੇਖਿਆ ਸੀ ਜਿਸ ਕਾਰਨ ਕਈ ਲੋਕਾਂ ਨੂੰ ਮੁਸ਼ਕਲ ਹੋਣ ਲੱਗੀ ਸੀ। ਇਹ ਵੀ ਚਰਚਾ ਰਹੀ ਕਿ ਮੇਅਰ ਵਿਨੀਤ ਧੀਰ ਵੀ ਚਾਹੁੰਦੇ ਸਨ ਕਿ ਸੰਦੀਪ ਰਿਸ਼ੀ ਇੱਥੇ ਅਹੁਦਾ ਸੰਭਾਲਣ ਤੇ ਉਨ੍ਹਾਂ ਵੱਲੋਂ ਕਮਿਸ਼ਨਰ ਨੂੰ ਮੁੜ ਇੱਥੇ ਲਿਆਉਣ ’ਚ ਵਧੇਰੇ ਭੂਮਿਕਾ ਰਹੀ ਹੈ ਜਿਸ ’ਚ ਉਹ ਸਫਲ ਰਹੇ ਹਨ।