- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੀਆ ਖਾਸ ਸਟੇਸ਼ਨ 'ਤੇ ਟ੍ਰੇਨ ਮੈਨੇਜਰ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਵਾਲੇ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਹੈੱਡਕੁਆਰਟਰ ਲੋਹੀਆ ਸਟੇਸ਼ਨ ਬਣਾ ਦਿੱਤਾ ਗਿਆ ਹੈ ਅਤੇ ਉਹ ਜਾਂਚ ਦੌਰਾਨ ਸਟੇਸ਼ਨ ਨਹੀਂ ਛੱਡ ਸਕਦੇ।

ਜਿਸ ਤੋਂ ਬਾਅਦ ਹੀ ਰੇਲਵੇ ਵੱਲੋਂ ਮੁਢਲੀ ਜਾਂਚ ਦੇ ਆਧਾਰ 'ਤੇ ਸਟੇਸ਼ਨ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ। ਜਦਕਿ ਮਾਮਲੇ ਦੀ ਜਾਂਚ ਡਿਵੀਜ਼ਨਲ ਆਪ੍ਰੇਸ਼ਨਲ ਮੈਨੇਜਰ (DOM) ਗੁਰਸ਼ਰਨ ਪਾਠਕ ਵੱਲੋਂ ਸੀਨੀਅਰ ਡੀ.ਓ.ਐੱਮ. ਹਰਮੀਤ ਸਿੰਘ ਅਤੇ ਟੀ.ਆਈ. ਨਿਤਿਨ ਬਬੂਟਾ ਨੂੰ ਸੌਂਪੀ ਗਈ ਹੈ, ਜੋ ਆਪਣੀ ਜਾਂਚ ਜਾਰੀ ਰੱਖਣਗੇ। ਉਨ੍ਹਾਂ ਵੱਲੋਂ ਸੰਬੰਧਿਤ ਸਟਾਫ਼ ਅਤੇ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ, ਜਿਸ ਤੋਂ ਬਾਅਦ ਹੀ ਜਾਂਚ ਰਿਪੋਰਟ ਸੌਂਪੀ ਜਾਵੇਗੀ।
ਵੀਰਵਾਰ ਨੂੰ ਲੋਹੀਆਂ ਖ਼ਾਸ ਸਟੇਸ਼ਨ 'ਤੇ ਬੋਗੀ ਪੈਟਰੋਲ ਟੈਂਕ ਵੈਗਨ (BTPN) ਸਵੇਰੇ 11 ਵਜੇ ਪਹੁੰਚੀ ਸੀ। ਉਦੋਂ ਟ੍ਰੇਨ ਮੈਨੇਜਰ ਰਵੀ ਕੁਮਾਰ ਵਾਰ-ਵਾਰ ਵਾਕੀ-ਟਾਕੀ 'ਤੇ ਸਟੇਸ਼ਨ ਮਾਸਟਰ ਨੂੰ ਟ੍ਰੇਨ ਸੰਬੰਧੀ ਮੈਸੇਜ ਦੇ ਰਹੇ ਸਨ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਕੋਈ ਜਵਾਬ ਨਾ ਮਿਲਣ 'ਤੇ ਲੋਕੋ ਪਾਇਲਟ ਗਿਆਨ ਪ੍ਰਕਾਸ਼ ਵੱਲੋਂ ਵੀ ਵਾਕੀ-ਟਾਕੀ ਰਾਹੀਂ ਮੈਸੇਜ ਦਿੱਤਾ ਗਿਆ ਪਰ ਉਦੋਂ ਵੀ ਕੋਈ ਹੁੰਗਾਰਾ ਨਹੀਂ ਮਿਲਿਆ। ਜਿਸ ਕਰਕੇ ਟ੍ਰੇਨ ਕਰੀਬ ਅੱਧਾ ਘੰਟਾ ਖੜ੍ਹੀ ਰਹੀ। ਫਿਰ ਪੁਆਇੰਟਮੈਨ ਰਾਹੀਂ ਸਟੇਸ਼ਨ ਮਾਸਟਰ ਨੂੰ ਮੈਸੇਜ ਭੇਜਿਆ ਗਿਆ, ਜਿੱਥੋਂ ਮੈਸੇਜ ਮਿਲਿਆ ਕਿ ਦੂਜੀ ਗੱਡੀ ਜਾਵੇਗੀ।
ਇਸ ਤੋਂ ਬਾਅਦ ਟ੍ਰੇਨ ਮੈਨੇਜਰ ਖ਼ੁਦ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਕੋਲ ਪੁੱਛਣ ਚਲੇ ਗਏ, ਜਿੱਥੇ ਬਹਿਸ ਹੋ ਗਈ। ਇਸ ਤੋਂ ਬਾਅਦ ਟ੍ਰੇਨ ਮੈਨੇਜਰ ਵੀਡੀਓ ਬਣਾਉਣ ਲੱਗ ਪਏ ਅਤੇ ਸਟੇਸ਼ਨ ਸੁਪਰਡੈਂਟ ਨੇ ਟ੍ਰੇਨ ਮੈਨੇਜਰ ਰਵੀ ਦੇ ਸਿਰ 'ਤੇ ਡੰਡਾ ਮਾਰ ਦਿੱਤਾ, ਜੋ ਵੀਡੀਓ ਵਿੱਚ ਵੀ ਰਿਕਾਰਡ ਹੋ ਗਿਆ। ਇਸ ਤੋਂ ਬਾਅਦ ਇਹ ਵੀਡੀਓ ਕਾਫ਼ੀ ਵਾਇਰਲ ਹੋ ਗਈ ਸੀ।