ਐੱਸਐੱਸਪੀ ਵਿਰਕ ਨੇ ਕੀਤਾ ਸੈਦਪੁਰ ਝਿੜੀ ਦਾ ਦੌਰਾ
ਐੱਸਐੱਸਪੀ ਵਿਰਕ ਨੇ ਕੀਤਾ ਸੈਦਪੁਰ ਝਿੜੀ ਦਾ ਦੌਰਾ
Publish Date: Mon, 23 Nov 2026 08:04 PM (IST)
Updated Date: Mon, 23 Nov 2026 08:07 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸੋਮਵਾਰ ਨੂੰ ਨੇੜਲੇ ਪਿੰਡ ਸੈਦਪੁਰ ਝਿੜੀ ਵਿਖੇ ਐੱਸਐੱਸਪੀ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਆਪਣੀ ਪੁਲਿਸ ਟੀਮ ਨਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਪਿੰਡ ’ਚ ਸਥਿਤ ਪੰਚਾਇਤੀ ਖਾਲੀ ਪਈਆਂ ਥਾਵਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੀ ਪੰਚਾਇਤ, ਪੰਜਾਬ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਤੇ ਪਿੰਡ ’ਚ ਇਕ ਖਾਲੀ ਪਈ ਜਗ੍ਹਾ ’ਚ ਵਾਲੀਬਾਲ ਦਾ ਨੈੱਟ ਲਗਾ ਕੇ ਇਸ ਨੂੰ ਬੱਚਿਆਂ ਦੇ ਖੇਡਣ ਯੋਗ ਬਣਾਇਆ ਜਾਵੇਗਾ। ਪਿੰਡ ਦੀ ਪੰਚਾਇਤ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਦੀ ਜਰੂਰਤ ਪਵੇ ਉਹ ਮੇਰੇ ਨਾਲ ਸਿੱਧਾ ਰਾਬਤਾ ਕਰ ਸਨ। ਇਸ ਮੌਕੇ ਐੱਸਪੀ ਆਪਰੇਸ਼ਨ ਗੁਰਪ੍ਰੀਤ ਸਿੰਘ ਗਿੱਲ, ਐੱਸਐੱਚਓ ਸ਼ਾਹਕੋਟ ਸੁਖਵਿੰਦਰ ਪਾਲ ਸੋਢੀ, ਐੱਸਐੱਚਓ ਲੋਹੀਆਂ ਖਾਸ ਸੁਖਜਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਧੰਜੂ ਸਰਪੰਚ ਸੈਦਪੁਰ ਝਿੜੀ, ਰਣਬੀਰ ਸਿੰਘ ਰਾਣਾ ਸਾਬਕਾ ਸਰਪੰਚ ਸੈਦਪੁਰ ਝਿੜੀ, ਰਸ਼ਪਾਲ ਸਿੰਘ ਸੋਨੀ ਢੋਟ ਬਲਾਕ ਸੰਮਤੀ ਮੈਂਬਰ, ਰਣਜੀਤ ਸਿੰਘ ਰਾਣਾ ਪੰਚ, ਤਲਵਿੰਦਰ ਸਿੰਘ ਨਿੱਕੂ ਧੰਜੂ, ਸੁਖਦੇਵ ਸਿੰਘ ਸੁੱਖਾ, ਸੁਖਵਿੰਦਰ ਸਿੰਘ ਸੋਖਾ, ਮਾਈਕਲ ਨਾਹਰ, ਅਮਨਦੀਪ ਸੈਦਪੁਰੀ, ਮਣਕੀ ਸਮਾਰਟ ਮੋਬਾਈਲ ਕੇਅਰ ਆਦਿ ਮੌਜੂਦ ਸਨ।