
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਵਿਦਿਆਰਥਣ ਸ੍ਰਿਸ਼ਟੀ ਕਰਵਾਲ ਦੀ ਵੱਕਾਰੀ ਥਲ ਸੈਨਿਕ ਕੈਂਪ, ਨਵੀਂ ਦਿੱਲੀ ਲਈ ਚੋਣ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਕਲਾਸ ਨੌਵੀਂ ਦੀ ਵਿਦਿਆਰਥਣ ਸ੍ਰਿਸ਼ਟੀ ਕਰਵਾਲ ਪੁੱਤਰੀ ਹਰਵਿੰਦਰ ਕਰਵਾਲ ਨੇ ਵੱਕਾਰੀ ਥਲ ਸੈਨਿਕ ਕੈਂਪ ਨਵੀਂ ਦਿੱਲੀ ਲਈ ਐੱਨਸੀਸੀ ਫਾਇਰਿੰਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਸ੍ਰਿਸ਼ਟੀ ਨੇ ਸਖ਼ਤ ਚੋਣ ਪ੍ਰਕਿਰਿਆ ਦੌਰਾਨ ਆਪਣੀ ਸ਼ਾਨਦਾਰ ਪ੍ਰਤਿਭਾ, ਦ੍ਰਿੜ੍ਹ ਇਰਾਦੇ ਤੇ ਲਗਾਤਾਰ ਵਧੀਆ ਪ੍ਰਦਰਸ਼ਨ ਦਾ ਸਬੂਤ ਦਿੱਤਾ। ਉਸ ਦੀ ਸਫਲਤਾ ਦੀ ਯਾਤਰਾ 2 ਪੰਜਾਬ ਗਰਲਜ਼ ਬਟਾਲੀਅਨ ਐੱਨਸੀਸੀ, ਜਲੰਧਰ ਤੋਂ ਪਹਿਲੀ ਚੋਣ ਨਾਲ ਸ਼ੁਰੂ ਹੋਈ, ਜਿੱਥੇ ਉਸ ਨੇ ਐੱਚਐੱਮਵੀ ਕਾਲਜ ਵਿਖੇ ਕਰਵਾਏ ਗਏ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਸਰਕਾਰੀ ਕਾਲਜ, ਹੁਸ਼ਿਆਰਪੁਰ ਵਿਖੇ ਛੇ ਐੱਨਸੀਸੀ ਬਟਾਲੀਅਨਾਂ ਦਰਮਿਆਨ ਕਰਵਾਏ ਗਏ ਯੂਨਿਟ-ਪੱਧਰੀ ਮੁਕਾਬਲੇ ’ਚ ਵੀ ਉਸ ਨੇ ਆਪਣੀ ਸ਼ਾਨਦਾਰ ਫਾਇਰਿੰਗ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਅਗਲੇ ਪੜਾਅ ਲਈ ਕੁਆਲੀਫਾਈ ਕੀਤਾ।