ਲੜਕੀਆਂ ਦੇ ਵਾਲੀਬਾਲ ਅੰਡਰ-14 ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਰਿਹਾ ਜੇਤੂ ਲੜਕੀਆਂ ਦੇ ਵਾਲੀਬਾਲ ਅੰਡਰ-14 ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਰਿਹਾ ਜੇਤੂ
Publish Date: Wed, 14 Oct 2026 08:33 PM (IST)
Updated Date: Wed, 14 Oct 2026 08:36 PM (IST)
ਟੇਬਲ ਟੈਨਿਸ ਦੇ ਮਹਿਲਾ ਵਰਗ ਮੁਕਾਬਲਿਆਂ ’ਚ ਜਲੰਧਰ ਦਾ ਸ਼ਾਨਦਾਰ ਪ੍ਰਦਰਸ਼ਨ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4, ਸਟੇਟ ਗੇਮਜ਼ ਤਹਿਤ ਜਲੰਧਰ ’ਚ ਟੇਬਲ ਟੈਨਿਸ, ਵਾਲੀਬਾਲ ਤੇ ਸ਼ਤਰੰਜ ਮੁਕਾਬਲੇ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਲੀਬਾਲ ਅੰਡਰ-14 ਲੜਕੀਆਂ ਦੇ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਪਟਿਆਲਾ ਨੇ ਦੂਜਾ ਤੇ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੇ ਮੁਕਾਬਲੇ ’ਚ ਸੰਗਰੂਰ ਪਹਿਲੇ, ਸ੍ਰੀ ਮੁਕਤਸਰ ਸਾਹਿਬ ਦੂਜੇ ਤੇ ਪਟਿਆਲਾ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਮਹਿਲਾ ਵਰਗ ਮੁਕਾਬਲੇ ’ਚ ਸੰਗਰੂਰ ਨੇ ਪਹਿਲਾ, ਬਰਨਾਲਾ ਨੇ ਦੂਜਾ ਤੇ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। 21 ਤੋਂ 30 ਸਾਲ ਮਹਿਲਾ ਵਰਗ ’ਚ ਜਲੰਧਰ ਪਹਿਲੇ, ਸ੍ਰੀ ਮੁਕਤਸਰ ਸਾਹਿਬ ਦੂਜੇ ਤੇ ਫਾਜ਼ਿਲਕਾ ਤੀਜੇ ਸਥਾਨ ’ਤੇ ਰਿਹਾ। 41 ਤੋਂ 50 ਸਾਲ ਮਹਿਲਾ ਵਰਗ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਜਲੰਧਰ ਨੇ ਦੂਜਾ ਤੇ ਫਾਜ਼ਿਲਕਾ ਨੇ ਤੀਜਾ ਸਥਾਨ ਹਾਸਲ ਕੀਤਾ। 51 ਤੋਂ 60 ਸਾਲ ਮਹਿਲਾ ਵਰਗ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਤੇ ਫਾਜ਼ਿਲਕਾ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਤਰੰਜ ਦੇ ਮਹਿਲਾ ਵਰਗ ’ਚ 41 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਜਲੰਧਰ ਨੇ ਪਹਿਲਾ, ਪਟਿਆਲਾ ਨੇ ਦੂਜਾ ਤੇ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਟੇਬਲ ਟੈਨਿਸ ਦੇ ਮਹਿਲਾ ਵਰਗ ਦੇ ਵੱਖ-ਵੱਖ ਉਮਰ ਵਰਗ ਮੁਕਾਬਲਿਆਂ ’ਚ ਜਲੰਧਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨ ਤਮਗਾ ਤੇ ਦੋ ਚਾਂਦੀ ਦੇ ਤਮਗੇ ਜਿੱਤੇ। 31 ਤੋਂ 40 ਸਾਲ ਮਹਿਲਾ ਵਰਗ ’ਚ ਰੂਪਨਗਰ ਪਹਿਲੇ, ਜਲੰਧਰ ਦੂਜੇ ਤੇ ਮੋਗਾ ਤੇ ਮਾਨਸਾ (ਸਾਂਝੇ ਤੌਰ ’ਤੇ) ਤੀਜੇ ਸਥਾਨ ’ਤੇ ਰਹੇ। 41 ਤੋਂ 50 ਸਾਲ ਮਹਿਲਾ ਵਰਗ ’ਚ ਜਲੰਧਰ ਨੇ ਪਹਿਲਾ, ਪਟਿਆਲਾ ਨੇ ਦੂਜਾ ਤੇ ਮੋਗਾ ਅਤੇ ਬਰਨਾਲਾ ਨੇ (ਸਾਂਝੇ ਤੌਰ ’ਤੇ) ਤੀਜਾ ਸਥਾਨ ਹਾਸਲ ਕੀਤਾ। 51 ਤੋਂ 60 ਸਾਲ ਮਹਿਲਾ ਵਰਗ ਮੁਕਾਬਲੇ ’ਚ ਅੰਮ੍ਰਿਤਸਰ ਨੇ ਪਹਿਲਾ, ਜਲੰਧਰ ਨੇ ਦੂਜਾ ਤੇ ਗੁਰਦਾਸਪੁਰ ਤੇ ਬਰਨਾਲਾ ਨੇ (ਸਾਂਝੇ ਤੌਰ ’ਤੇ) ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ, ਅਨੁਸ਼ਾਸਨ ਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਖੇਡਾਂ ਦੌਰਾਨ ਕੋਚ ਮਨੀਸ਼ ਭਾਰਦਵਾਜ, ਟੇਬਲ ਟੈਨਿਸ ਕੋਚ ਅੰਮ੍ਰਿਤਪਾਲ ਤੇ ਵਾਲੀਬਾਲ ਤੇ ਸ਼ਤਰੰਜ ਦੇ ਕੋਚ ਦਿਨੇਸ਼ ਨੇ ਅਹਿਮ ਸਹਿਯੋਗ ਦਿੱਤਾ।