- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਮਹਾਕਾਲੀ ਮੰਦਰ ਦਸਹਿਰਾ ਕਮੇਟੀ ਦੀ ਪਹਿਲੀ ਮੀਟਿੰਗ ਸੰਪੰਨ

-20 ਅਕਤੂਬਰ ਨੂੰ ਸਾਈਂ ਦਾਸ ਸਕੂਲ ਗਰਾਊਂਡ ’ਚ ਮਨਾਇਆ 37ਵਾਂ ਸਾਲਾਨਾ ਦਸਹਿਰਾ ਉਤਸਵ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸ੍ਰੀ ਮਹਾਕਾਲੀ ਮੰਦਰ ਦਸਹਿਰਾ ਕਮੇਟੀ ਦੀ ਪਹਿਲੀ ਮੀਟਿੰਗ ਅਪਾਹਿਜ ਆਸ਼ਰਮ, ਐੱਚਐੱਮਵੀ ਕਾਲਜ ਨੇੜੇ ਵਿਖੇ ਆਜੀਵਨ ਪ੍ਰਧਾਨ ਤਰਸੇਮ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਭਗਵਾਨ ਸ੍ਰੀ ਰਾਮ ਦੇ ਭਜਨਾਂ ਤੇ ਹਨੂਮਾਨ ਚਾਲੀਸਾ ਦੇ ਪਾਠ ਨਾਲ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ੍ਰੀ ਮਹਾਕਾਲੀ ਮੰਦਰ ਦਸਹਿਰਾ ਕਮੇਟੀ ਵੱਲੋਂ 37ਵਾਂ ਸਾਲਾਨਾ ਦੁਸਹਿਰਾ ਉਤਸਵ 20 ਅਕਤੂਬਰ 2026 ਨੂੰ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਸਾਲ 2025 ਦਾ ਆਮਦਨ-ਖਰਚ ਤੇ ਲੇਖਾ-ਜੋਖਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਆਜੀਵਨ ਪ੍ਰਧਾਨ ਤਰਸੇਮ ਕਪੂਰ ਨੇ ਦਸਹਿਰਾ ਉਤਸਵ ਨੂੰ ਸਫਲ ਕਰਵਾਉਣ ’ਚ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਨਿਸ਼ਠਾ, ਇਮਾਨਦਾਰੀ ਤੇ ਭਰੋਸੇ ਨਾਲ ਨਿਭਾਉਣਗੇ। ਮੀਟਿੰਗ ’ਚ ਗੋਪਾਲ ਗੁਪਤਾ ਪੇਠੇਵਾਲੇ, ਅਜੈ ਖੰਨਾ, ਡਾ. ਪਰਵਿੰਦਰ ਬਜਾਜ, ਰਾਜੀਵ ਵਾਲੀਆ, ਅਮਿਤ ਸਿੰਘ ਸੰਧਾ, ਰਾਜੀਵ ਢੀਂਗਰਾ ਪਾਰਸ਼ਦ, ਧਰਮਪਾਲ ਅਰੋੜਾ, ਪ੍ਰਵੀਨ ਹਾਂਡਾ, ਰਾਜ ਕੁਮਾਰ ਸ਼ਰਮਾ (ਰਾਜੂ), ਸੁਮਿਤ ਪੁਰੀ, ਲਲਿਤ ਭੱਲਾ, ਵਿਪਿਨ ਸ਼ਰਮਾ, ਵਰਿੰਦਰ ਅਗਰਵਾਲ, ਵਿਜੈ ਸਾਹੀ, ਸੁਰਜੀਤ ਬਾਜਵਾ, ਵਿਕਾਸ ਸੋਂਧੀ, ਨੰਦ ਲਾਲ ਪਹਿਲਵਾਨ, ਰਾਮ ਨਾਰਾਇਣ, ਰਾਜੇਸ਼ ਕਾਲੀਆ, ਗੁਰਮੀਤ ਨਿੱਕਾ, ਸੋਨੂ ਕੁਮਾਰ, ਜੋਗਿੰਦਰ ਪਾਲ ਪਿੰਕੀ (ਪ੍ਰਧਾਨ), ਅਨਿਲ ਦਿਵੇਦੀ, ਵਰਿੰਦਰ ਸ਼ਰਮਾ (ਗੁੱਡੂ), ਰਮੇਸ਼ ਜਲੋਟਾ (ਨੱਥੂ ਜੀ), ਦੀਪਕ ਕੁਮਾਰ, ਯਸ਼ਪਾਲ ਸਫਰੀ, ਸੋਮ ਨਾਥ ਪਹਿਲਵਾਨ, ਧਰਮਵੀਰ, ਦੀਪਕ ਅਰੋੜਾ, ਆਸ਼ੂ ਢੱਲ, ਵਿਕਾਸ ਢੱਲ, ਪੁਨੀਤ ਹਾਂਡਾ, ਮੁਨੀਸ਼ ਜੈਨ, ਰਾਜ ਕੁਮਾਰ ਕਪੂਰ, ਵਿਸ਼ਨੂੰ ਜੋਸ਼ੀ, ਜੋਗਿੰਦਰ ਸਿੰਘ ਜਿੰਦੀ, ਚੰਦਰ ਮੋਹਨ ਢੀਂਗਰਾ, ਕਸ਼ਿਸ਼ ਸ਼ਰਮਾ (ਕੰਨੂ), ਵਿਕੀ ਪਹਿਲਵਾਨ, ਕਾਰਨ ਕੁਮਾਰ ਸ਼ਰਮਾ, ਸਾਹਿਲ ਗੁਪਤਾ, ਚਿਰਾਗ, ਸਾਹਿਲ ਭੱਟੀ ਸਮੇਤ ਕਈ ਪਤਵੰਤੇ ਮੈਂਬਰ ਹਾਜ਼ਰ ਸਨ। ਮੀਟਿੰਗ ਉਪਰੰਤ ਕਮੇਟੀ ਦੇ ਮੈਂਬਰ ਸਵਰਗੀ ਭੁਪਿੰਦਰ ਸਹਿਗਲ ਤੇ ਡਾ. ਰਮੇਸ਼ ਕੰਬੋਜ ਦੇ ਅਚਾਨਕ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੋ ਮਿੰਟ ਦਾ ਮੌਨ ਧਾਰਨ ਕਰਕੇ ਦੋਵਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।