- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸ਼ਨਪੁਰਾ ਚੌਕ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ, ਕਿਸ਼ਨਪੁਰਾ ਚੌਕ, ਸੁੱਕਾ ਤਲਾਬ, ਜਲੰਧਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਪਤਵੰਤਿਆਂ ਨੇ ਪਰਿਵਾਰਾਂ ਅਤੇ ਮਿੱਤਰਾਂ ਸਮੇਤ ਮੰਦਰ ਵਿੱਚ ਪਹੁੰਚ ਕੇ ਕਾਨ੍ਹਾ ਜੀ ਦੇ ਗੁਣਗਾਨ ਕੀਤੇ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਜਨਮ ਅਸ਼ਟਮੀ ਦੇ ਸਮਾਗਮ ਦੌਰਾਨ ਸਾਹਿਲ ਆਰਟਸ ਵੱਲੋਂ ਭਜਨ ਤੇ ਨ੍ਰਿਤ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਮੰਦਰ ਨੂੰ ਸੁੰਦਰ ਲਾਈਟਿੰਗ, ਰੰਗ-ਬਿਰੰਗੀਆਂ ਚੁੰਨਰੀਆਂ ਅਤੇ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ। ਸਮਾਗਮ ਦੌਰਾਨ ਗਵਾਲਿਆਂ ਵੱਲੋਂ ਮੱਖਣ ਦੀ ਮਟਕੀ ਤੋੜਨ ਦੀ ਰਸਮ ਵੀ ਅਦਾ ਕੀਤੀ ਗਈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਪਰੰਤ ਵਿਧੀਵਤ ਆਰਤੀ ਕੀਤੀ ਗਈ ਤੇ ਸੰਗਤ ਨੇ ਸ਼ਰਧਾ ਨਾਲ ਮੱਥਾ ਟੇਕਿਆ। ਮੰਦਰ ਕਮੇਟੀ ਵੱਲੋਂ ਸੰਗਤ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਜਨਰਲ ਸਕੱਤਰ ਸੁਰਿੰਦਰ ਪ੍ਰਭਾਕਰ, ਖਜ਼ਾਨਚੀ ਨਰਿੰਦਰ ਗੋਇਲ, ਸੰਯੋਜਕ ਸਤਪਾਲ ਸੱਤੀ, ਪ੍ਰੈੱਸ ਸਕੱਤਰ ਵਿਨੋਦ ਰੱਤੀ, ਵਰਿੰਦਰ ਗੁਪਤਾ, ਕੇਵਲ ਕ੍ਰਿਸ਼ਨ ਸ਼ਰਮਾ, ਰਾਕੇਸ਼ ਭਾਸਕਰ, ਰਮੇਸ਼ ਚੌਧਰੀ, ਬੀ.ਕੇ. ਸ਼ਰਮਾ, ਸੁਨੀਲ ਠੁਕਰਾਲ, ਹਰੀ ਕ੍ਰਿਸ਼ਨ ਆਨੰਦ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।