ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਨੇ ਮਨਾਇਆ ਗੁਰਪੁਰਬ
ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਨੇ ਮਨਾਇਆ ਗੁਰਪੁਰਬ
Publish Date: Fri, 13 Feb 2026 10:15 PM (IST)
Updated Date: Fri, 13 Feb 2026 10:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਗੁਰੂ ਰਵਿਦਾਸ ਭਵਨ ਨੇੜੇ ਗੁਰੂ ਅਮਰਦਾਸ ਨਗਰ ਵਿਖੇ ਧਾਰਮਿਕ ਸਮਾਗਮ ਹੋਇਆ। ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਸੰਗਤ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਜੋੜਿਆ ਗਿਆ। ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਪਾਲ ਦੀ ਦੇਖਰੇਖ ਵਿੱਚ ਹੋਏ ਇਸ ਸਮਾਗਮ ਵਿਚ ਕਈ ਸਖ਼ਸ਼ੀਅਤਾਂ ਨੇ ਹਾਜ਼ਰੀ ਲਗਾਈ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਵਿਧਾਨਸਭਾ ਹਲਕਾ ਜਲੰਧਰ ਨੌਰਥ ਦੇ ਪ੍ਰਧਾਨ ਅਸ਼ੋਕ ਹੀਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਦਾ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਸਾਹਿਬ ਸਿੰਘ, ਅਸ਼ੋਕ ਕੁਮਾਰ ਸਾਰੰਗਲ, ਗੁਰਮੇਲ ਹੀਰ, ਈਸ਼ਵਰ ਲਾਲ, ਸਤਵਿੰਦਰ ਸਿੰਘ, ਵਿੱਕੀ, ਪਵਨ ਕੁਮਾਰ, ਅਮਰਜੀਤ ਮਹਿਮੀ, ਰਣਜੀਤ ਸਿੰਘ, ਸੁਨੀਲ, ਜਤਿੰਦਰ, ਵਿਸ਼ਾਲ ਸੋਢੀ, ਦਵਿੰਦਰ ਸਿੰਘ, ਸ਼ੰਕਰ ਦਾਸ, ਪ੍ਰਦੀਪ ਕੁਮਾਰ, ਹਰਮੇਸ਼ ਲਾਲ ਦੁੱਗ, ਹਨੀ ਵਿਰਦੀ, ਦਵਿੰਦਰ ਜੱਸਲ, ਅਮਰਜੀਤ ਟੀਟਾ ਆਦਿ ਵੀ ਮੌਜੂਦ ਸਨ।