- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਾਮਦਾਸ ਸੇਵਕ ਜਥੇ ਵਲੋਂ ਕਰਵਾਇਆ ਅਰਦਾਸ ਸਮਾਗਮ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਸ੍ਰੀ ਗੁਰੂ ਰਾਮਦਾਸ ਸੇਵਕ ਜਥਾ, ਛੋਟੀ ਬਾਰਾਂਦਰੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 19ਵਾਂ ਅਲੌਕਿਕ ਕੀਰਤਨ ਦਰਬਾਰ 8 ਅਕਤੂਬਰ ਦਿਨ ਵੀਰਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 11.30 ਵਜੇ ਤੱਕ ਪਿਮਸ ਮੈਡੀਕਲ ਕਾਲਜ ਦੀ ਖੁੱਲ੍ਹੀ ਗਰਾਊਂਡ 'ਚ ਕਰਵਾਇਆ ਜਾਵੇਗਾ। ਇਸ ਸਬੰਧੀ ਸਮਾਗਮ ਦੀ ਚੜ੍ਹਦੀ ਕਲਾ ਲਈ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਸਥਾ ਦੇ ਸ੍ਰਪਰਸਤ ਮਨਜੀਤ ਸਿੰਘ ਜੌਲੀ ਵੱਲੋਂ ਕੀਤੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਜਸਵੰਤ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਭਾਈ ਪਰਮਜੀਤ ਸਿੰਘ ਮਾਡਲ ਟਾਊਨ ਨੇ ਗੁਰੂ ਚਰਨਾਂ 'ਚ ਸਮਾਗਮ ਦੇ ਪ੍ਰਬੰਧਾਂ ਦੀ ਆਰੰਭਤਾ ਦੀ ਆਗਿਆ ਲਈ ਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ। ਸ੍ਰਪਰਸਤ ਮਨਜੀਤ ਸਿੰਘ ਜੌਲੀ ਨੇ ਦੱਸਿਆ ਕਿ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਕਥਾ ਵਿਚਾਰਾਂ ਦੁਆਰਾ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਗੇ, ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲੇ, ਭਾਈ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ' ਯੂ.ਕੇ. ਵਾਲੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੇ ਜਥੇ ਕੀਰਤਨ ਦੀ ਹਾਜ਼ਰੀ ਭਰਨਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਧਰਮ ਸਿੰਘ ਅਰਦਾਸ ਦੀ ਸੇਵਾ ਨਿਭਾਉਣਗੇ। ਸਮਾਗਮ ਦੌਰਾਨ ਪੰਥਕ ਕਵੀ ਰਛਪਾਲ ਸਿੰਘ ਪਾਲ ਰਚਨਾਵਾਂ ਤੋਂ ਇਲਾਵਾ ਸਟੇਜ ਸਕੱਤਰ ਦੀ ਸੇਵਾ ਵੀ ਨਿਭਾਉਣਗੇ। ਇਸ ਮੌਕੇ ਰਿਪੂਦਮਨ ਸਿੰਘ ਜੌਲੀ, ਨਿਰਭੈ ਸਿੰਘ, ਜਗਮੋਹਨ ਸਿੰਘ ਜਨਰਲ ਸਕੱਤਰ, ਗੁਰਦੀਪ ਸਿੰਘ ਬਾਵਾ ਖ਼ਜਾਨਚੀ, ਸੁਖਵਿੰਦਰਪਾਲ ਸਿੰਘ ਭਾਈਜ਼ਾਦਾ ਡਾਇਮੰਡ, ਗੁਰਪ੍ਰੀਤ ਸਿੰਘ ਭਾਈਜ਼ਾਦਾ ਪ੍ਰਿੰਸ, ਹਰਪ੍ਰੀਤ ਸਿੰਘ ਚੌਧਰੀ, ਗੁਰਦੇਵ ਸਿੰਘ, ਇੰਦਰਪਾਲ ਸਿੰਘ ਅਰੋੜਾ, ਜਸਬੀਰ ਸਿੰਘ ਦਕੋਹਾ, ਗਗਨਦੀਪ ਸਿੰਘ, ਸੰਨੀ ਭਾਟੀਆ, ਪਰਮਜੀਤ ਸਿੰਘ ਪਿੰਟਾ, ਪਰਮਿੰਦਰ ਸਿੰਘ, ਮਹਿੰਦਰ ਸਿੰਘ ਤੇ ਅਮਰਬੀਰ ਸਿੰਘ ਹਾਜ਼ਰ ਸਨ।